ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਮਾਰਕੀਟ ਕਮੇਟੀ ਝਬਾਲ ਦੇ ਸੈਕਟਰੀ ਅਮਰਦੀਪ ਸਿੰਘ ਨੇ ਦਾਅਵਾ ਕੀਤਾ ਹੈ ਕਿ ਝੋਨੇ ਦੇ ਪਿਛਲੇ (2016) ਦੇ ਸ਼ੀਜਨ ਨਾਲੋਂ ਇਸ ਵਾਰ 34 ਫੀਸਦੀ ਇਜ਼ਾਫੇ ਦੇ ਹਿਸਾਬ ਨਾਲ ਝੋਨੇ ਦੀ ਖਰੀਦ 'ਚ 1 ਲੱਖ 54 ਹਜ਼ਾਰ 3 ਸੌ 90 ਕੁਇੰਟਲ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਮਾਰਕੀਟ ਕਮੇਟੀ ਝਬਾਲ ਲਈ ਇਕ ਰਿਕਾਰਡ ਤੋਂ ਘੱਟ ਨਹੀਂ ਹੈ। ਉਨ੍ਹਾਂ ਦੱਸਿਆ ਕਿ 1 ਅਕਤੂਬਰ ਤੋਂ ਲੈ ਕੇ 13 ਨਵੰਬਰ ਤੱਕ 60 ਹਜ਼ਾਰ 6 ਸੌ 59 ਮੀਟ੍ਰਿਕ ਟਨ, ਜਾਨੀ 6 ਲੱਖ 6 ਹਜ਼ਾਰ 5 ਸੌ 90 ਕੁਇੰਟਲ ਝੋਨੇ ਦੀ ਮਾਰਕੀਟ ਕਮੇਟੀ ਅਧੀਨ ਆਉਣ ਵਾਲੀਆਂ ਮੰਡੀਆਂ ਝਬਾਲ, ਗੱਗੋਬੂਆ, ਸੋਹਲ, ਜੀਓਬਾਲਾ ਅਤੇ ਪੱਧਰੀ 'ਚ ਆਮਦ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਰਕਾਰੀ ਖਰੀਦ ਏਜੰਸੀਆਂ ਪਨਗ੍ਰੇਨ ਵੱਲੋਂ 4 ਲੱਖ 58 ਹਜ਼ਾਰ 570 ਕੁਇੰਟਲ, ਐੱਫ. ਸੀ. ਆਈ. ਵੱਲੋਂ 87 ਹਜ਼ਾਰ 8 ਸੌ 70 ਕੁਇੰਟਲ, ਪੰਜਾਬ ਐਗਰੋ ਵੱਲੋਂ 50 ਹਜ਼ਾਰ 7 ਸੌ 70 ਕੁਇੰਟਲ ਤੇ ਨਿੱਜੀ ਖਰੀਦ ਏਜੰਸੀ ਵੱਲੋਂ 9 ਹਜ਼ਾਰ 3 ਸੌ 60 ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ ਹੈ। ਖਰੀਦ ਕੀਤੀ ਗਈ ਝੋਨੇ ਦੀ ਸਰਕਾਰ ਵੱਲੋਂ ਤਕਰੀਬਨ ਸੌ ਫੀਸਦੀ ਅਦਾਇਗੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਇਸ ਵਾਰ ਜਿਥੇ ਕਿਸਾਨਾਂ ਵੱਲੋਂ ਨਮੀ ਰਹਿਤ ਝੋਨਾ ਮੰਡੀਆਂ 'ਚ ਲਿਆਂਦਾ ਗਿਆ ਹੈ, ਉਥੇ ਹੀ ਸਰਕਾਰ ਵੱਲੋਂ ਖਰੀਦ ਦੇ ਕੀਤੇ ਗਏ ਪੁਖਤਾ ਪ੍ਰਬੰਧਾਂ ਕਾਰਨ ਮਾਲ ਦੀ ਚੁਕਾਈ ਦਾ ਕੰਮ ਵੀ ਨਿਸ਼ਚਿਤ ਸਮੇਂ 'ਚ ਹੋਣ ਤੇ ਖਰੀਦ ਕੀਤੇ ਗਏ ਅਨਾਜ ਦੀ ਅਦਾਇਗੀ ਸਮੇਂ ਸਿਰ ਹੋਣ ਕਰਕੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਰਹੀ ਹੈ। ਇਸ ਮੌਕੇ ਮੰਡੀ ਸੁਪਰਵਾਈਜ਼ਰ ਬਿਕਰਮਜੀਤ ਸਿੰਘ, ਗ੍ਰੇਡਿੰਗ ਸੁਪਰਵਾਈਜ਼ਰ ਹਰਮਨਪਾਲ ਸਿੰਘ ਚੀਮਾ ਆਦਿ ਹਾਜ਼ਰ ਸਨ।
ਮਿੰਨੀ ਬੱਸ ਆਪ੍ਰੇਟਰਾਂ ਅਤੇ ਪੀ. ਆਰ. ਟੀ. ਸੀ. 'ਚ ਵਿਵਾਦ
NEXT STORY