ਸਾਹਨੇਵਾਲ/ਕੁਹਾੜਾ (ਜਗਰੂਪ) : 12ਵੀਂ ਜਮਾਤ 'ਚ ਪੜ੍ਹਨ ਵਾਲੀ ਇਕ ਲੜਕੀ ਨੂੰ ਆਪਣੇ ਪ੍ਰੇਮ ਜਾਲ 'ਚ ਫਸਾਉਣ ਤੋਂ ਬਾਅਦ ਉਕਤ ਲੜਕੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਦੇ ਬਿਨਾਂ ਹੀ ਘਰੋਂ ਕਥਿਤ ਤੌਰ 'ਤੇ ਭਜਾ ਕੇ ਕੋਰਟ ਮੈਰਿਜ ਕਰਨ ਵਾਲੇ ਇਕ ਧਨਾਢ ਖਿਲਾਫ ਥਾਣਾ ਕੂੰਮਕਲਾਂ ਦੀ ਪੁਲਸ ਨੇ ਧੋਖਾਦੇਹੀ, ਆਤਮਹੱਤਿਆ ਲਈ ਮਜਬੂਰ ਅਤੇ ਧਮਕਾਉਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਦਕਿ ਉਕਤ ਧਨਾਢ ਪ੍ਰੇਮੀ ਪਹਿਲਾਂ ਹੀ ਕਿਸੇ ਹੋਰ ਲੜਕੀ ਨਾਲ ਮੰਗਿਆ ਹੋਇਆ ਸੀ, ਜਿਸ ਬਾਰੇ ਪੀੜਤ ਲੜਕੀ ਨੂੰ ਪਤਾ ਲੱਗਣ 'ਤੇ ਉਕਤ ਪ੍ਰੇਮੀ ਉਸ ਨੂੰ ਤਾਅਨੇ-ਮਿਹਣੇ ਦੇ ਕੇ ਮਰਨ ਲਈ ਮਜਬੂਰ ਕਰਨ ਲੱਗਾ। ਜਿਸ ਨੇ ਬੀਤੇ ਦਿਨੀਂ ਚੌਕੀ ਕਟਾਣੀ ਕਲਾਂ ਤੋਂ ਕੁਝ ਦੂਰੀ 'ਤੇ ਕੋਈ ਜ਼ਹਿਰਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਤੁਰੰਤ ਚੌਕੀ ਪੁਲਸ ਨੇ ਦੋਰਾਹਾ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ।
ਜਾਣਕਾਰੀ ਅਨੁਸਾਰ ਥਾਣੇਦਾਰ ਸਾਹਿਬ ਕੁਮਾਰ ਚੌਕੀ ਇੰਚਾਰਜ ਕਟਾਣੀ ਕਲਾਂ ਨੇ ਦੱਸਿਆ ਕਿ ਬੀਤੇ ਐਤਵਾਰ ਦੀ ਦੁਪਹਿਰ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਲੜਕੀ ਲਾਵਾਰਸ ਹਾਲਤ 'ਚ ਬਾਜ਼ੀਗਰ ਬਸਤੀ, ਛੰਦੜਾਂ ਨੇੜੇ ਘੁੰਮ ਰਹੀ ਹੈ, ਜਿਸ 'ਤੇ ਉਨ੍ਹਾਂ ਦੀ ਪੁਲਸ ਟੀਮ ਨੇ ਤੁਰੰਤ ਉਕਤ ਲੜਕੀ ਨੂੰ ਸਹੀ ਸਲਾਮਤ ਚੌਕੀ ਲਿਆਂਦਾ। ਜਿੱਥੇ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ 12ਵੀਂ ਜਮਾਤ 'ਚ ਪੜ੍ਹ ਰਹੀ ਹੈ। ਜਿੱਥੇ ਉਸ ਦਾ ਪਿਆਰ ਪਿੰਡ ਰੁਪਾਲੋਂ, ਸਮਰਾਲਾ ਦੇ ਰਹਿਣ ਵਾਲੇ ਗੁਰਜੋਤ ਸਿੰਘ ਪੁੱਤਰ ਸੁਖਦੇਵ ਸਿੰਘ ਨਾਲ ਪੈ ਗਿਆ। ਜੋ ਬੀਤੀ 17 ਜੁਲਾਈ 2019 ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਦੱਸੇ ਗੁਰਜੋਤ ਨਾਲ ਚਲੇ ਗਈ। ਗੁਰਜੋਤ ਉਸ ਨੂੰ ਆਪਣੀ ਗੱਡੀ 'ਚ ਚੰਡੀਗੜ੍ਹ ਲੈ ਗਿਆ। ਜਿੱਥੇ ਉਨ੍ਹਾਂ ਨੇ 25 ਜੁਲਾਈ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਕੋਰਟ ਮੈਰਿਜ ਕਰਵਾ ਲਈ। ਜਿਸ ਤੋਂ ਬਾਅਦ ਉਹ ਕੁਝ ਸਮੇਂ ਤੱਕ ਚੰਡੀਗੜ੍ਹ ਦੇ ਵੱਖ-ਵੱਖ ਹੋਟਲਾਂ 'ਚ ਰਹਿੰਦੇ ਰਹੇ ਪਰ ਲਗਭਗ ਡੇਢ ਮਹੀਨੇ ਬਾਅਦ ਉਸ ਦਾ ਪਤੀ ਗੁਰਜੋਤ ਉਸ ਕੋਲੋਂ ਕੰਨੀ ਕਤਰਾਉਣ ਲੱਗਾ। ਜਿਸ 'ਤੇ ਉਸ ਨੂੰ ਪਤਾ ਲੱਗਾ ਕਿ ਗੁਰਜੋਤ ਦੀ ਕਿਸੇ ਹੋਰ ਲੜਕੀ ਨਾਲ ਵੀ ਮੰਗਣੀ ਹੋ ਚੁੱਕੀ ਹੈ। ਜਿਨ੍ਹਾਂ ਦਾ ਵਿਆਹ ਨਵੰਬਰ ਮਹੀਨੇ 'ਚ ਰੱਖਿਆ ਹੈ, ਜਿਸ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਤਾਅਨੇ-ਮਿਹਣੇ ਦੇ ਕੇ ਮਰਨ ਲਈ ਮਜਬੂਰ ਕਰਨ ਲੱਗਾ। ਬਾਅਦ 'ਚ ਚੌਕੀ ਪੁਲਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ 'ਤੇ ਲੜਕੀ ਨੂੰ ਨਾਲ ਲਿਜਾਣ ਤੋਂ ਮਨ੍ਹਾ ਕਰਨ ਦੇ ਬਾਅਦ ਸ੍ਰੀ ਭੈਣੀ ਸਾਹਿਬ ਦੇ ਇਕ ਸਮਾਜ ਸੇਵੀ ਨਾਲ ਲੜਕੀ ਨੂੰ ਭੇਜ ਦਿੱਤਾ।
ਇਸ ਦੌਰਾਨ ਲੜਕੀ ਨੇ ਰਸਤੇ 'ਚ ਜਾਂਦੇ ਹੋਏ ਆਪਣੀ ਜੇਬ 'ਚ ਪਾਈ ਹੋਈ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਦੋਰਾਹਾ ਦੇ ਸਿੱਧੂ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਲੜਕੀ ਨੇ 2 ਦਿਨ ਦੇ ਇਲਾਜ ਤੋਂ ਬਾਅਦ ਅੱਜ ਦਮ ਤੋੜ ਦਿੱਤਾ। ਪੁਲਸ ਨੇ ਲੜਕੀ ਦੇ ਪਤੀ ਗੁਰਜੋਤ ਸਿੰਘ ਨੂੰ ਧੋਖਾਦੇਹੀ, ਮਰਨ ਲਈ ਮਜਬੂਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਨਾਮਜ਼ਦ ਕਰ ਕੇ ਉਸ ਦੀ ਤਲਾਸ਼ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਦੀ ਦੁਰਕਾਰ ਨੇ ਕਰ ਦਿੱਤਾ ਹੋਰ ਨਿਰਾਸ਼
ਉਕਤ ਲੜਕੀ ਨੂੰ ਜਿੱਥੇ ਇਕ ਪਾਸੇ ਆਪਣੇ ਪਰਿਵਾਰ ਦੀ ਮਰਜ਼ੀ ਖਿਲਾਫ ਜਾ ਕੇ ਇਕ ਧੋਖੇਬਾਜ਼ ਅਤੇ ਜਾਅਲਸਾਜ਼ ਨਾਲ ਪਿਆਰ ਜਿਹਾ ਪਵਿੱਤਰ ਰਿਸ਼ਤਾ ਜੋੜਨ ਦੀ ਸਜ਼ਾ ਮਿਲੀ। ਉੱਥੇ ਹੀ ਆਪਣੀ ਲੜਕੀ ਵੱਲੋਂ ਸਮਾਜ 'ਚ ਕਰਵਾਈ ਗਈ ਉਨ੍ਹਾਂ ਦੀ ਬੇਇੱਜ਼ਤੀ ਤੋਂ ਦੁਖੀ ਹੋਏ ਪਰਿਵਾਰ ਨੇ ਵੀ ਆਪਣੀ ਲੜਕੀ ਨੂੰ ਅਪਨਾਉਣ ਤੋਂ ਮਨ੍ਹਾ ਕਰ ਦਿੱਤਾ। ਜਿਸ ਤੋਂ ਦੁਖੀ ਹੋਈ ਪੀੜਤ ਲੜਕੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਸਰਕਾਰੀ ਟੈਂਡਰਾਂ ਨੇ ਘੁਮਾਇਆ ਸਾਈਕਲ ਉਦਯੋਗ ਦਾ ਪਹੀਆ
NEXT STORY