ਬਲਾਚੌਰ/ਜਲੰਧਰ (ਵਰੁਣ) : ਜਲੰਧਰ ਪੁਲਸ ਨੇ ਬਲਾਚੌਰ 'ਚ ਚੱਲ ਰਹੇ ਵਿਆਹ ਸਮਾਗਮ 'ਚ ਛਾਪਾ ਮਾਰ ਕੇ ਕਨੂੰ ਗੁੱਜਰ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਪੁਲਸ ਨੇ ਲਵ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਕਨੂੰ ਗੁੱਜਰ ਦਾ ਨਾਂ ਸਾਹਮਣੇ ਆਇਆ ਅਤੇ ਉਸ ਨੂੰ ਨਾਮਜ਼ਦ ਕੀਤਾ ਗਿਆ। ਪੁਲਸ ਕਾਫੀ ਸਮੇਂ ਤੋਂ ਕਨੂੰ ਗੁੱਜਰ ਦੀ ਭਾਲ ਕਰ ਰਹੀ ਸੀ ਪਰ ਦੇਰ ਰਾਤ ਬਲਾਚੌਰ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ
ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਜੇਲ੍ਹ ਤੋਂ ਛੁੱਟੀ 'ਤੇ ਆਏ ਅਮਨ ਫਤਿਹ ਗੈਂਗ ਨੂੰ ਹੱਲਾਸ਼ੇਰੀ ਦੇਣ ਲਈ ਇਕ ਧਿਰ ਅਮਨ ਫਤਿਹ ਗੈਂਗ ਦੇ ਵਿਰੋਧੀਆਂ ਨੂੰ ਫੜ੍ਹ ਕੇ ਜੇਲ੍ਹ 'ਚ ਡੱਕਣ ਦਾ ਕੰਮ ਕਰਵਾ ਰਹੀ ਹੈ। ਇਸ ਪਿੱਛੇ ਇਕ ਟਰਾਂਸਪੋਰਟਰ ਦਾ ਵੱਡਾ ਹੱਥ ਹੈ, ਜਿਸ ਦੀ ਕੁਝ ਸਾਲ ਪਹਿਲਾਂ ਇਕ ਕਾਰੇ ਕਰਕੇ ਉਸੇ ਦੇ ਦਫ਼ਤਰ ਵਿਚ ਛਿੱਤਰ ਪਰੇਡ ਹੋਈ ਸੀ। ਫਿਲਹਾਲ ਪੁਲਸ ਵੱਲੋਂ ਕਨੂੰ ਗੁੱਜਰ ਦੀ ਗ੍ਰਿਫ਼ਤਾਰੀ ਸਬੰਧੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਨਵੇਂ ਮੁਖੀ ਦਾ ਐਲਾਨ, ਬਾਬਾ ਗੁਰਿੰਦਰ ਢਿੱਲੋਂ ਨੇ ਕੀ ਲਿਖਿਆ ਪੱਤਰ ਵਿਚ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਕਿਸਾਨ ਹੋਣਗੇ ਗ੍ਰਿਫ਼ਤਾਰ! ਜਾਰੀ ਹੋਏ ਵਾਰੰਟ
NEXT STORY