ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ) : ਥਾਣਾ ਸਦਰ ਪੁਲਸ ਵੱਲੋਂ ਇਕ ਵਿਆਹੁਤਾ ਨਾਲ ਛੇੜ ਛਾੜ ਅਤੇ ਜਬਰ-ਜ਼ਿਨਾਹ ਦੇ ਦੋਸ਼ਾਂ ਤਹਿਤ ਤਿੰਨ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਕਿਸੇ ਜ਼ੁਰਮ ਹੇਠ ਜੇਲ 'ਚ ਬੰਦ ਹੈ ਅਤੇ ਉਹ ਬੰਗਾ ਨਜ਼ਦੀਕ ਪੈਂਦੇ ਇਕ ਪਿੰਡ 'ਚ ਪਿਛਲੇ ਇਕ ਸਾਲ ਤੋਂ ਆਪਣਾ ਮਕਾਨ ਲੈ ਕੇ ਇਕੱਲੀ ਰਹਿ ਰਹੀ ਹੈ। ਬੀਤੀ 15-16 ਦੀ ਦਰਮਿਆਨੀ ਰਾਤ ਨੂੰ 12:30 ਵਜੇ ਬਿਜਲੀ ਚਲੀ ਅਤੇ ਗਰਮੀ ਹੋਣ ਕਾਰਣ ਉਹ ਘਰ ਦੇ ਅੰਦਰ ਵਿਹੜੇ 'ਚ ਸੋਣ ਲੱਗੀ ਸੀ। ਉਸ ਸਮੇਂ ਉਸ ਦੇ ਘਰ ਦਾ ਗੇਟ ਬੰਦ ਸੀ ਅਤੇ ਘਰ ਦੇ ਵਿਹੜੇ 'ਚ ਪਈ ਰੰਗ ਕਰਨ ਵਾਲੀ ਘੋੜੀ ਕੋਲ ਤਿੰਨ ਵਿਅਕਤੀ ਜਿਨ੍ਹਾਂ 'ਚੋ ਇਕ ਜਗਤਾਰ ਚੰਦ ਪੁੱਤਰ ਬਖਤਾਵਰ ਸਿੰਘ ਨੂੰ ਉਹ ਪਹਿਲਾ ਤੋਂ ਚੰਗੀ ਤਰ੍ਹਾਂ ਜਾਣਦੀ ਸੀ ਤੇ ਉਸ ਨਾਲ ਦੋ ਅਣਪਛਾਤੇ ਵਿਅਕਤੀ ਉਮਰ 20 ਤੋਂ 22 ਸਾਲ ਬੈਠੇ ਹੋਏ ਸਨ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਕੋਪ ਦਰਮਿਆਨ ਮੋਗਾ 'ਤੇ ਮੰਡਰਾਈ ਇਕ ਹੋਰ ਆਫ਼ਤ
ਜਗਤਾਰ ਚੰਦ ਨੇ ਉਸ ਨੂੰ ਧੱਕੇ ਨਾਲ ਫੜ ਲਿਆ ਤੇ ਸਬੰਧ ਬਣਾਉਣ ਲਈ ਕਿਹਾ। ਉਸ ਨੇ ਦੱਸਿਆ ਕਿ ਉਸ ਦੇ ਮਨ੍ਹਾ ਕਰਨ 'ਤੇ ਜਗਤਾਰ ਚੰਦ ਨੇ ਉਸ ਨੂੰ ਜ਼ਬਰਨ ਜਬਰ-ਜ਼ਿਨਾਹ ਕੀਤਾ ਜਦਕਿ ਬਾਕੀ ਦੋਹਾਂ ਨੇ ਉਸ ਨਾਲ ਕੋਈ ਗਲਤ ਹਰਕਤ ਨਹੀਂ ਕੀਤੀ। ਉਸ ਨੇ ਦੱਸਿਆ ਕਿ ਉਸ ਨੇ ਕਾਫੀ ਰੌਲਾ ਪਾਇਆ ਪਰ ਕੋਈ ਵੀ ਆਂਢ-ਗੁਆਂਢ ਨਹੀਂ ਆਇਆ ਅਤੇ ਉਕਤ ਤਿੰਨੇ ਘਰ ਦਾ ਕੁੰਡਾ ਲਗਾ ਕੇ ਉਸ ਨੂੰ ਘਰ ਅੰਦਰ ਬੰਦ ਕਰਕੇ ਦੌੜ ਗਏ।
ਇਹ ਵੀ ਪੜ੍ਹੋ : 4 ਬੱਚਿਆਂ ਦੇ ਪਿਉ ਨੇ ਗਲ਼ 'ਚ ਚੁੰਨੀ ਬੰਨ੍ਹ ਪਹਿਲੀ ਮੰਜ਼ਲ ਤੋਂ ਮਾਰੀ ਛਾਲ, ਮੰਜ਼ਰ ਦੇਖ ਕੰਬੇ ਲੋਕ
ਥਾਣਾ ਸਦਰ ਪੁਲਸ ਦੀ ਐੱਸ. ਆਈ. ਮਨਜੀਤ ਕੌਰ ਨੇ ਦੱਸਿਆ ਕਿ ਪੀੜਤ ਜਨਾਨੀ ਦੇ ਬਿਆਨਾਂ ਦੇ ਆਧਾਰ 'ਤੇ ਦੋ ਅਣਪਛਾਤੇ ਅਤੇ ਇਕ ਪਛਾਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਗੈਂਗਸਟਰ ਦਿਲਪ੍ਰੀਤ ਬਾਬਾ ਦਾ ਸਾਥੀ ਗ੍ਰਿਫਤਾਰ, ਪੁੱਛਗਿੱਛ ਦੌਰਾਨ ਕੀਤਾ ਵੱਡਾ ਖ਼ੁਲਾਸਾ
ਸ੍ਰੀ ਫਤਿਹਗੜ੍ਹ ਸਾਹਿਬ 'ਚ ਮਨਾਇਆ ਗਿਆ ਪਹਿਲਾ ਪ੍ਰਕਾਸ਼ ਪੁਰਬ
NEXT STORY