ਜਲੰਧਰ (ਮਹੇਸ਼) — ਸੀ. ਆਰ. ਪੀ. ਐੱਫ. ਐਕਸਮੈਨ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਪੈਰਾ-ਮਿਲਟਰੀ ਦੇ ਰਿਟਾਇਰਡ ਜਵਾਨਾਂ ਤੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੰਡੀ ਨੇ ਕਿਹਾ ਕਿ ਐਸੋਸੀਏਸ਼ਨ ਵਰ੍ਹਿਆਂ ਤੋਂ ਰਿਟਾਇਰਡ ਜਵਾਨਾਂ ਤੇ ਸ਼ਹੀਦ ਪਰਿਵਾਰਾਂ ਦੇ ਹੱਕਾਂ ਦੀ ਲੜਾਈ ਲੜ ਰਹੀ ਹੈ ਅਤੇ ਉਨ੍ਹਾਂ ਦੀ ਇਹ ਲੜਾਈ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਮਕਸਦ ਰਿਟਾਇਰਡ ਜਵਾਨਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਤੇ ਸ਼ਹੀਦ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਐਸੋ. ਵਲੋਂ ਪੰਜਾਬ ਦੀਆਂ ਹੋਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਤੇ ਰਿਟਾਇਰਡ ਜਵਾਨਾਂ ਨਾਲ ਮਿਲ ਕੇ ਸਾਂਝੇ ਤੌਰ 'ਤੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਇਸ ਸਬੰਧੀ ਪੰਜਾਬ ਦੇ ਸਾਰੇ ਪੈਰਾ-ਮਿਲਟਰੀ ਦੇ ਰਿਟਾਇਰਡ ਜਵਾਨਾਂ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਐਸੋਸੀਏਸ਼ਨ ਆਪਣੇ ਹੱਕਾਂ ਲਈ ਸੰਘਰਸ਼ ਕਰੇਗੀ ਤੇ ਸਰਕਾਰ ਤਕ ਆਪਣੀ ਆਵਾਜ਼ ਪਹੁੰਚਾਵੇਗੀ। ਇਸ ਮੌਕੇ ਮੀਟਿੰਗ ਵਿਚ ਸ਼ਾਮਲ ਰਿਟਾਇਡ ਜਵਾਨਾਂ ਵਲੋਂ ਹੱਥ ਖੜ੍ਹੇ ਕਰਕੇ ਕੰਡੀ ਨੂੰ ਪੂਰਾ ਸਹਿਯੋਗ ਕਰਨ ਦੀ ਹਾਮੀ ਭਰੀ ਗਈ। ਇਸ ਮੌਕੇ ਇੰਸਪੈਕਟਰ ਇੰਦਰ ਸਿੰਘ (ਰਿਟਾ.), ਡੀ. ਐੱਸ. ਪੀ. ਗਿਆਨ ਸਿੰਘ (ਰਿਟਾ.), ਸੁੱਚਾ ਸਿੰਘ ਪ੍ਰਧਾਨ ਕਪੂਰਥਲਾ, ਡੀ. ਐੱਸ. ਪੀ. ਸੁਰਿੰਦਰ ਸਿੰਘ ਭਟਨੂਰਾ (ਰਿਟਾ.), ਨਰਿੰਦਰ ਸਿੰਘ ਗੜ੍ਹਦੀਵਾਲ, ਅਮਰੀਕ ਸਿੰਘ ਸੱਲ੍ਹਾਂ, ਭਜਨ ਸਿੰਘ ਕਮਾਲਪੁਰ, ਸ਼ੀਤਲ ਸਿੰਘ ਮੁਕੇਰੀਆਂ, ਬਲਜੀਤ ਸਿੰਘ ਡੇਰਾ ਬਾਬਾ ਨਾਨਕ, ਜਸਪਾਲ ਸਿੰਘ ਅਜਨਾਲਾ ਆਦਿ ਮੌਜੂਦ ਸਨ।
ਚੰਦਰ ਗ੍ਰਹਿਣ ਧਾਰਮਕ ਧਰੁਵੀਕਰਨ ਨੂੰ ਵਧਾਏਗਾ
NEXT STORY