ਜਲੰਧਰ : ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕਥਾ ਕੀਰਤਨ ਰਾਹੀਂ ਗੁਰਬਾਣੀ ਦਾ ਸੰਦੇਸ਼ ਦੇਣ ਦੇ ਚੁੱਕੇ ਗਏ ਕਦਮ ਦੀ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼ਲਾਘਾ ਕੀਤੀ ਹੈ। ਰਵਨੀਤ ਬਿੱਟੂ ਨੇ ਆਪਣੇ ਟਵੀਟਰ ਅਕਾਊਂਟ 'ਤੇ ਇਸ ਬਾਰੇ ਆਪਣੀ ਖੁਸ਼ੀ ਨੂੰ ਜਾਹਰ ਕੀਤਾ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਇਕ ਨਿਮਾਣੇ ਪੰਜਾਬੀ ਸਿੱਖ ਦੀ ਨਿਮਰ ਬੇਨਤੀ ਨੂੰ ਪ੍ਰਵਾਨ ਕਰਦਿਆਂ, ਜਥੇਦਾਰ ਜੀ ਨੇ ਖਾਲਿਸਤਾਨੀ ਅਤੇ ਰਾਜਨੀਤਕ ਟਿੱਪਣੀਆਂ ਤੋਂ ਗੁਰੇਜ਼ ਕਰ, ਟੈਲੀਵਿਜ਼ਨ 'ਤੇ ਕਥਾ ਕੀਰਤਨ ਰਾਹੀਂ ਗੁਰਬਾਣੀ ਅਤੇ ਪਿਆਰ ਦਾ ਸੰਦੇਸ਼ ਦੇਣਾ ਆਰੰਭ ਕਰ ਦਿੱਤਾ ਹੈ ਅਤੇ ਆਪਣੇ ਅਹੁਦੇ ਦੇ ਫਰਜ਼ ਨੂੰ ਨਿਭਾ ਰਹੇ ਹਨ।
ਦੱਸਣਯੋਗ ਹੈ ਕਿ ਰਵਨੀਤ ਬਿੱਟੂ ਨੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਖਾਲਿਸਤਾਨ ਦੀ ਮੰਗ ਕਰਨ 'ਤੇ ਕਈ ਵਾਰ ਨਿਸ਼ਾਨੇ 'ਤੇ ਲਿਆ। ਇਸੇ ਦੌਰਾਨ ਬਿੱਟੂ ਨੇ ਆਪਣੇ ਇਕ ਬਿਆਨ 'ਚ ਜਥੇਦਾਰ ਨੂੰ ਖਾਲਿਸਤਾਨੀ ਤੇ ਰਾਜਨੀਤਕ ਟਿੱਪਣੀਆਂ ਤੋਂ ਗੁਰੇਜ਼ ਕਰ ਕੇ ਗੁਰਬਾਣੀ ਤੇ ਪਿਆਰ ਦਾ ਸੰਦੇਸ਼ ਦੇਣ ਦੀ ਵੀ ਗੱਲ ਕਹੀ ਸੀ।
ਪ੍ਰਸ਼ਾਸਨ ਕੁੰਭਕਰਨੀ ਨੀਂਦ ’ਚ, ਨੌਜਵਾਨ ਨਹਿਰ 'ਚ ਮਾਰ ਰਹੇ ਹਨ ਛਾਲਾਂ
NEXT STORY