ਸ਼ੇਰਪੁਰ (ਅਨੀਸ਼): ਕਸਬਾ ਸ਼ੇਰਪੁਰ ਵਿਖੇ ਇਕ ਸੋਨੇ ਦੇ ਪ੍ਰਵਾਸੀ ਕਾਰੀਗਰ ਵਲੋਂ ਨਹਿਰ 'ਚ ਛਾਲ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ । ਪ੍ਰਾਪਤ ਜਾਣਕਾਰੀ ਵਿਸਵਾਸ ਯਾਦਵ ਪੁੱਤਰ ਬਿੱਠਲ ਯਾਦਵ ਜੋਂ ਕਿ ਮੂਲ ਰੂਪ ਵਿਚ ਮਹਾਰਾਸਟਰ ਦਾ ਰਹਿਣ ਵਾਲਾ ਸੀ ਕਸਬਾ ਸ਼ੇਰਪੁਰ ਵਿਖੇ ਲੰਬੇ ਸਮੇਂ ਤੋਂ ਸੋਨੇ ਦੇ ਕਾਰੀਗਰ ਵਜੋਂ ਕੰਮ ਕਰ ਰਿਹਾ ਸੀ ।
ਮ੍ਰਿਤਕ ਦੀ ਪਤਨੀ ਸਾਰੀਕਾ ਯਾਦਵ ਨੇ ਦੱਸਿਆ ਕਿ ਕੱਲ ਉਸਨੂੰ ਦੁਪਿਹਰ ਸਮੇਂ ਉਸਦੇ ਪਤੀ ਦਾ ਫੋਨ ਆਇਆ ਕਿ ਉਹ ਆਪਣੀ ਮ੍ਰਿਤਕ ਮਾਂ ਦੇ ਕੋਲ ਜਾ ਰਿਹਾ ਹੈ । ਜਿਸਤੋਂ ਬਾਅਦ ਉਸਦੀ ਭਾਲ ਸੁਰੂ ਕੀਤੀ ਅਤੇ ਪਤਾ ਲੱਗਿਆ ਕਿ ਉਸਦਾ ਮੋਟਰਸਾਇਕਲ ਰਣੀਕੇ ਨਹਿਰ ਤੇ ਖੜਾ ਹੈ । ਜਨ ਸਹਾਰਾ ਕਲੱਬ ਦੇ ਆਗੂ ਵਿਪਨ ਗਰਗ ਨੇ ਦੱਸਿਆ ਕਿ ਉਸਤੋਂ ਬਾਅਦ ਉਨਾਂ ਵੱਲੋਂ ਖਨੋਰੀ ਤੋਂ ਗੋਤਾਖੋਰ ਮੰਗਵਾਏ ਗਏ ਅਤੇ ਗੋਤਾਖੋਰਾਂ ਵੱਲੋਂ ਭਾਲ ਕਰਨ ਤੋਂ ਬਾਅਦ ਵਿਸਵਾਸ ਯਾਦਵ ਦੀ ਲਾਸ ਨਹਿਰ ਵਿੱਚੋਂ ਬਰਾਮਦ ਹੋਈ । ਪ੍ਰਾਪਤ ਜਾਣਕਾਰੀ ਅਨੁਸਾਰ ਵਿਸਵਾਸ ਯਾਦਵ ਦੇ ਉਪਰ ਕਾਫੀ ਕਰਜਾ ਸੀ ਅਤੇ ਕਰਜਾਧਾਰਕ ਉਸਤੋਂ ਰੁਪਏ ਵਾਪਿਸ ਲੈਣ ਲਈ ਪ੍ਰੇਸਾਨ ਕਰ ਰਹੇ ਸਨ ਜਿਸ ਕਰਕੇ ਉਸਨੇ ਖੁਦਕੁਸੀ ਕਰ ਲਈ । ਇਸ ਸਬੰਧੀ ਚੋਕੀ ਰਣੀਕੇ ਦੇ ਇੰਚਾਰਜ਼ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ ਪੋਸਟਮਾਰਟਮ ਲਈ ਧੂਰੀ ਭੇਜੀ ਗਈ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ।
ਨਵਾਂਸ਼ਹਿਰ 'ਚੋਂ ਮਿਲੇ ਕੋਰੋਨਾ ਦਾ ਦੋ ਨਵੇਂ ਕੇਸ
NEXT STORY