ਹੰਬੜਾਂ (ਸਤਨਾਮ, ਮਨਜਿੰਦਰ)- ਸਥਾਨਕ ਕਸਬੇ ਨੇੜਲੇ ਪਿੰਡ ਭੱਠਾ ਧੂਹਾ ਵਿਖੇ ਹੰਬੜਾਂ ਸਿੱਧਵਾਂ ਬੇਟ ਰੋਡ ’ਤੇ ਦਵਾਈਆਂ ਵਾਲੀ ਕੌਸਮੌਸ ਫੈਕਟਰੀ ਦੀ ਵਰਕਰਜ਼ ਲੈ ਕੇ ਆਉਣ ਵਾਲੀ ਮਿੰਨੀ ਬੱਸ ਤੇ ਮੋਟਰਸਾਈਕਲ ਸਵਾਰ 2 ਔਰਤਾਂ ਦੀ ਹੋਈ ਆਹਮੋ-ਸਾਹਮਣੀ ਟੱਕਰ ਦੌਰਾਨ ਦੋ ਔਰਤਾਂ ਦੇ ਗੰਭੀਰ ਸੱਟਾਂ ਲੱਗਣ ਦੀ ਖ਼ਬਰ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਦੋਂ ਪਵੇਗਾ ਮੀਂਹ? ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ
ਜਾਣਕਾਰੀ ਅਨਸਾਰ ਅੱਜ ਸਵੇਰੇ ਤਕਰੀਬਨ ਸਾਢੇ 8 ਵਜੇ ਫੈਕਟਰੀ ਦੀ ਮਿੰਨੀ ਬੱਸ ਨੰਬਰ ਐੱਚ. ਆਰ. 68- 9317 ਵਰਕਰਜ਼ਾਂ ਨੂੰ ਲੈ ਕੇ ਸਿੱਧਵਾਂ ਬੇਟ ਵਾਲੀ ਸਾਈਡ ਤੋਂ ਹੰਬੜਾਂ ਵੱਲ ਆ ਰਹੀ ਸੀ। ਮੋਟਰਸਾਈਕਲ ਨੰਬਰ ਪੀ. ਬੀ- 10 ਐੱਚ. ਜ਼ੈੱਡ 4640 ਉੱਪਰ ਸਵਾਰ ਦੋਵੇਂ ਔਰਤਾਂ ਹੰਬੜਾਂ ਵਾਲੀ ਸਾਈਡ ਤੋਂ ਸਿੱਧਵਾਂਬੇਟ ਵਾਲੀ ਸਾਈਡ ਜਾ ਰਹੀਆਂ ਤਾਂ ਭੱਠਾ ਧੂਹਾ ਨੇੜੇ ਪਰਾਲੀ ਵਾਲੀ ਟਰਾਲੀ ਨੂੰ ਕ੍ਰਾਸ ਕਰਨ ਸਮੇਂ ਉਕਤ ਦੋਵੇਂ ਵਾਹਨਾਂ ਦੀ ਟੱਕਰ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਿਲਿਆ ਬੰਬ! ਇਲਾਕੇ 'ਚ ਬਣਿਆ ਦਹਿਸ਼ਤ ਦਾ ਮਾਹੌਲ
ਇਸ ਦੌਰਾਨ ਮੋਟਰਸਾਈਕਲ ਸਵਾਰ ਬੇਅੰਤ ਕੌਰ (22 ਸਾਲ) ਤੇ ਜਸਵੀਰ ਕੌਰ (32 ਸਾਲ) ਵਾਸੀ ਗੌਂਸਪੁਰ ਗੰਭੀਰ ਰੂਪ ’ਚ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਰਾਹਗੀਰਾਂ ਵੱਲੋਂ ਹੰਬੜਾਂ ਵਿਖੇ ਇਕ ਨਿੱਜੀ ਨਰਸਿੰਗ ਹੋਮ ’ਚ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਡਾ. ਸੰਤੋਖ ਸਿੰਘ ਨੇ ਦੱਸਿਆ ਕਿ ਬੇਅੰਤ ਕੌਰ ਦੀ ਇਕ ਲੱਤ ਟੁੱਟ ਗਈ ਅਤੇ ਜਸਵੀਰ ਕੌਰ ਦੀ ਇਕ ਬਾਂਹ 2 ਥਾਵਾਂ ਤੋਂ ਟੁੱਟ ਗਈ ਤੇ ਉਸ ਨੂੰ ਹੋਰ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖਬਰ : ਹੁਣ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ "ਤੇ ਲੱਗੇਗਾ ਐਂਟਰੀ ਟੈਕਸ
NEXT STORY