ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)— ਮਿੰਨੀ ਟੈਂਪੂ ਟਰਾਂਸਪੋਰਟ ਯੂਨੀਅਨ ਪੰਜਾਬ (ਸੀਟੂ) ਜ਼ਿਲਾ ਸੰਗਰੂਰ ਨੇ ਪੰਜਾਬ ਪ੍ਰਧਾਨ ਹੰਗੀ ਖਾਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ। ਵੱਡੀ ਗਿਣਤੀ 'ਚ ਸੀਟੂ ਵਰਕਰ ਬਨਾਸਰ ਬਾਗ ਵਿਚ ਇਕੱਠੇ ਹੋਏ, ਜਿਥੇ ਰੈਲੀ ਕਰਨ ਉਪਰੰਤ ਸ਼ਹਿਰ ਵਿਚੋਂ ਰੋਸ ਮਾਰਚ ਕਢਦਿਆਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚੇ ਅਤੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਕਾ. ਦੇਵ ਰਾਜ ਵਰਮਾ ਸਕੱਤਰ ਸੀਟੂ ਪੰਜਾਬ ਨੇ ਕਿਹਾ ਕਿ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਕੁਝ ਲੋਕ ਨਾਜਾਇਜ਼ ਤੌਰ 'ਤੇ ਬਿਨਾਂ ਪਰਮਿਟ, ਬਿਨਾਂ ਬੀਮਾ ਅਤੇ ਕਾਗਜ਼ਾਤ ਤੋਂ ਪੀਟਰ ਰੇਹੜੀਆਂ, ਮੋਟਰਸਾਈਕਲ ਰੇਹੜੀਆਂ ਵਾਲੇ ਜਗਾੜੂ ਵਾਹਨ ਬਣਾ ਕੇ ਮਾਲ ਦੀ ਢੋਆ-ਢੁਆਈ ਸ਼ਰੇਆਮ ਕਰ ਰਹੇ ਹਨ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਸੂਬੇ ਵਿਚ ਸੜਕਾਂ 'ਤੇ ਰੇਹੜੀਆਂ, ਮੋਟਰਸਾਈਕਲ ਰੇਹੜੀਆਂ ਅਤੇ ਜਗਾੜੂ ਵਾਹਨ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ ਦੀਆਂ ਸਾਰੀਆਂ ਗੱਡੀਆਂ ਸਰਕਾਰੀ ਟੈਕਸ ਭਰਦੀਆਂ ਹਨ। ਸਾਨੂੰ ਇਨ੍ਹਾਂ ਨਾਜਾਇਜ਼ ਰੇਹੜੀਆਂ ਅਤੇ ਜਗਾੜੂ ਵਾਹਨਾਂ ਕਰ ਕੇ ਰੁਜ਼ਗਾਰ ਨਹੀਂ ਮਿਲ ਰਿਹਾ। ਸਾਡੀਆਂ ਗੱਡੀਆਂ ਅਲਾਟ ਹੋਏ ਸਥਾਨਾਂ 'ਤੇ ਹੀ ਖੜ੍ਹਦੀਆਂ ਹਨ। ਇਸ ਦੇ ਉਲਟ ਇਹ ਰੇਹੜੀਆਂ ਬਾਜ਼ਾਰਾਂ ਵਿਚ ਜਾਮ ਦਾ ਕਾਰਨ ਬਣਦੀਆਂ ਹਨ।
ਲਾਲ ਬੱਤੀ ਚੌਕ 'ਚ ਕੀਤਾ ਜਾਮ : ਰੋਹ 'ਚ ਆਏ ਮਿੰਨੀ ਟੈਂਪੂ ਟਰਾਂਸਪੋਰਟ ਯੂਨੀਅਨ ਪੰਜਾਬ (ਸੀਟੂ) ਦੇ ਵਰਕਰਾਂ ਨੇ ਇਕ ਘੰਟਾ ਲਾਲ ਬੱਤੀ ਚੌਕ ਵਿਚ ਜਾਮ ਲਾ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਕੌਣ-ਕੌਣ ਸਨ ਸ਼ਾਮਲ : ਸਰਬਜੀਤ ਸਿੰਘ ਵੜੈਚ, ਇੰਦਰਜੀਤ ਸਿੰਘ ਛੰਨਾ, ਮੱਖਣ ਸਿੰਘ ਜਖੇਪਲ, ਸਤਵੀਰ ਸਿੰਘ, ਵਰਿੰਦਰ, ਗੁਰਚਰਨ ਸਿੰਘ ਸੁਨਾਮ, ਰਾਜ ਕੁਮਾਰ ਧੂਰੀ, ਬਲਜੀਤ ਸਿੰਘ ਸੰਗਰੂਰ, ਜਸਵੀਰ ਸਿੰਘ ਸ਼ੇਰਪੁਰ, ਅਸ਼ੋਕ ਕੁਮਾਰ ਪ੍ਰਧਾਨ ਸੰਗਰੂਰ, ਜਸਵਿੰਦਰ ਸਿੰਘ ਸੁਨਾਮ, ਸੁਖਦੇਵ ਸਿੰਘ ਅਤੇ ਜਸਪਾਲ ਸਿੰਘ।
ਹਾਈਵੇ 'ਚ ਕਰਾਸਿੰਗ ਕੱਟ ਛੁਡਵਾਉਣ ਲਈ ਲਾਇਆ ਜਾਮ
NEXT STORY