ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ-ਹਰਿਆਣਾ ਵਿਚ ਭਾਖੜਾ ਨਹਿਰ ਦੇ ਪਾਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਅੱਜ ਪੰਜਾਬ ਵਿਧਾਨ ਸਭਾ ਵਿਚ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਗਈ। ਇਸ ਮੌਕੇ ਮੰਤਰੀ ਤਰੁਣਪੀਤ ਸਿੰਘ ਸੋਂਦ ਨੇ ਸੰਬੋਧਨ ਦੌਰਾਨ ਕੇਂਦਰ ਸਰਕਾਰ ਦੇ ਨਾਲ-ਨਾਲ ਕਾਂਗਰਸ 'ਤੇ ਵੀ ਰਜ ਕੇ ਭੜਾਸ ਕੱਢੀ। ਤੁਰਣਪ੍ਰੀਤ ਸਿੰਘ ਸੋਂਦ ਵੱਲੋਂ ਕੇਂਦਰ ਸਰਕਾਰ ਅਤੇ ਕਾਂਗਰਸ ਵੱਲੋਂ ਕੀਤੇ ਗਏ ਸਮਝੌਤਿਆਂ ਨੂੰ ਲੈ ਕੇ ਕਈ ਅੰਕੜੇ ਪੇਸ਼ ਕੀਤੇ। ਤਰੁਣਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਪੰਜਾਬ ਦੇ ਪਾਣੀ 'ਤੇ ਡਾਕਾ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਲੁੱਟ ਕੇ ਪੰਜਾਬੀਆਂ ਨੂੰ ਆਜ਼ਾਦੀ ਦੀ ਲੜਾਈ ਲੜਨ ਦਾ ਸਿਲ੍ਹਾ ਦਿੱਤਾ ਗਿਆ। ਸੋਂਦ ਨੇ ਬੋਲਦਿਆਂ ਕਿਹਾ ਕਿ ਸਾਨੂੰ ਤਾਂ ਪੰਜਾਬੀਆਂ ਨੂੰ ਪਤਾ ਹੀ ਨਹੀਂ ਸੀ ਕਿ ਜਿਹੜੇ ਦੇਸ਼ ਦੀ ਆਜ਼ਾਦੀ ਲਈ ਅਸੀਂ ਲੜੇ ਹਾਂ, ਉਸ ਨਾਲ ਇੰਨਾ ਵੱਡਾ ਧੋਖਾ ਹੋਵੇਗਾ। ਜਿਸ ਦਿਨ ਸਾਨੂੰ ਦੇਸ਼ ਦੀ ਆਜ਼ਾਦੀ ਮਿਲੀ, ਭਾਜਪਾ ਦੀ ਅੱਖ ਵਿਚ ਸੂਰ ਦਾ ਵਾਲ ਆ ਗਿਆ ਅਤੇ ਉਸੇ ਦਿਨ ਕੀਤੇ ਗਏ ਸਮਝੌਤਿਆਂ ਤੋਂ ਮੁਕਰ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਸਖ਼ਤ ਹੁਕਮ ਹੋ ਗਏ ਜਾਰੀ
ਉਨ੍ਹਾਂ ਕਿਹਾ ਕਿ ਖ਼ੁਦ ਨੂੰ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਦੱਸਣ ਵਾਲੇ ਅੱਜ ਲੁੱਟ ਕੇ ਪੰਜਾਬ ਦਾ ਸਾਰਾ ਪਾਣੀ ਖਾ ਗਏ ਹਨ। ਪੰਜਾਬ ਪਹਿਲਾਂ ਹੀ ਡਾਰਕ ਜ਼ੋਨ ਵਿਚ ਜਾ ਰਿਹਾ ਹੈ। ਨਾਸਾ ਦਾ ਜ਼ਿਕਰ ਕਰਦੇ ਹੋਏ ਸੋਂਦ ਨੇ ਕਿਹਾ ਕਿ ਨਾਸਾ ਨੇ ਵੀ ਕਹਿ ਦਿੱਤਾ ਹੈ ਕਿ 153 ਬਲਾਕਾਂ ਵਿਚੋਂ 117 ਬਲਾਕ ਡਾਰਕ ਜ਼ੋਨ ਵਿਚ ਜਾ ਚੁੱਕੇ ਹਨ। ਪੰਜਾਬ ਵਿਚ ਪਾਣੀ ਮੁੱਕ ਚੁੱਕਿਆ ਹੈ। ਹੁਣ ਤਾਂ ਪੰਜਾਬ ਨੂੰ ਰੇਗਿਸਥਾਨ ਬਣਾਉਣ ਲਈ ਕੇਂਦਰ ਦੀਆਂ ਸਰਕਾਰਾਂ ਹੱਥ ਅਜ਼ਮਾ ਰਹੀਆਂ ਹਨ। ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਪੰਜਾਬ ਨੂੰ ਸਿੱਖਿਆ ਦੇ ਤੌਰ 'ਤੇ ਵੱਡਾ ਖਮਿਆਜਾ ਭੁਗਤਣਾ ਪਿਆ। 40 ਫ਼ੀਸਦੀ ਸਿੱਖਿਆ ਵਾਲੀ ਆਬਾਦੀ ਇਸ ਬਟਵਾਰੇ ਦੀ ਭੇਟ ਚੜ੍ਹੀ ਸੀ।
ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ ਸੀ, ਉਦੋਂ ਪੰਜਾਬ ਵਿਚੋਂ ਬੀਕਾਨੇਰ ਫੀਡਰ ਲੰਘਦੀ ਸੀ ਅਤੇ ਬੀਕਾਨੇਰ ਦਾ ਰਾਜਾ ਪੰਜਾਬ ਨੂੰ ਉਸ ਸਮੇਂ ਉਸ ਪਾਣੀ ਦਾ ਮਾਲੀਆ ਦਿੰਦਾ ਰਿਹਾ ਸੀ। ਜਦੋਂ ਦੇਸ਼ ਦੀ ਆਜ਼ਾਦੀ ਹੋਈ ਤਾਂ ਪੰਜਾਬ ਦੇ ਪਾਣੀ ਫਰੀ ਕਰ ਦਿੱਤੇ ਕਿ ਕੋਈ ਪੈਸਾ ਦੇਣ ਦੀ ਲੋੜ ਨਹੀਂ। ਸਾਲ 1950 ਵਿਚ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਨ ਦਾ ਕੰਮ ਉਸ ਵੇਲੇ ਕਾਂਗਰਸ ਦੀ ਸਰਕਾਰ ਵੱਲੋਂ ਕੀਤਾ ਗਿਆ। 1950 ਵਿਚ ਪੰਜਾਬ ਦੇ ਦਰਿਆਵਾਂ ਦਾ ਮਾਸਟਰ ਪਲਾਨ ਤਿਆਰ ਕੀਤਾ ਗਿਆ। ਕਾਂਗਰਸ ਦੀ ਸਰਕਾਰ ਵੇਲੇ ਉਸ ਸਮੇਂ ਦੇ ਵਾਈਸ ਚੇਅਰਮੈਨ ਰਹੇ ਗੁਲਜਾਰੀ ਲਾਲ ਨੰਦਾ ਨੇ ਵੱਲੋਂ ਦਰਿਆਵਾਂ ਦਾ ਮਾਸਟਰ ਪਲਾਨ ਤਿਆਰ ਕੀਤਾ ਗਿਆ। ਉਸ ਸਮੇਂ ਦੋ ਪ੍ਰਾਜੈਕਟਾਂ 'ਤੇ ਕੰਮ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਕਈ ਕਾਰੋਬਾਰੀ ਤੇ ਟਰਾਂਸਪੋਰਟਰ ਨਿਸ਼ਾਨੇ ’ਤੇ, ਹੋ ਸਕਦੀ ਹੈ ਵੱਡੀ ਕਾਰਵਾਈ

ਇਹ ਵੀ ਪੜ੍ਹੋ: ਜਲੰਧਰ ਦਾ ਇਹ ਰਸਤਾ ਹੋ ਗਿਆ ਬੰਦ! ਲੋਕਾਂ ਲਈ ਖੜ੍ਹੀ ਹੋ ਰਹੀ ਮੁਸੀਬਤ
ਪਹਿਲੇ ਪ੍ਰਾਜਕੈਟ ਵਿਚ ਭਾਖੜਾ 'ਤੇ ਨੰਗਲ ਡੈਮ ਬਣਾਇਆ ਗਿਆ ਅਤੇ ਦੂਜਾ ਹਰੀਕੇ ਹੈੱਡ ਵਰਕਸ ਤਿਆਰ ਕਰਨਾ ਸ਼ੁਰੂ ਕੀਤਾ ਗਿਆ। ਇਨ੍ਹਾਂ ਦਾ ਮੇਨ ਏਜੰਡਾ ਬਿਆਸ ਦੇ ਪਾਣੀ ਨੂੰ ਪਹਿਲਾਂ ਸਤਲੁਜ ਵਿਚ ਪਾਉਣਾ ਅਤੇ ਉਹਦੇ ਲਈ ਬਿਆਸ ਤੇ ਸਤਲੁਜ ਦੀ ਇਕ ਲਿੰਕ ਨਹਿਰ ਤਿਆਰ ਕੀਤਾ ਗਈ, ਜਿਸ ਨੇ ਰੀਪੇਅਰੀਅਲ ਲਾਅ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ। ਫਿਰ ਹਿਮਾਚਲ ਪ੍ਰਦੇਸ਼ ਵਿਚ ਬਿਆਸ ਦਰਿਆ ਦੇ ਪਾਣੀ ਨੂੰ ਪੰਡੋਹ ਡੈਮ ਬਣਾ ਤੇ ਰੋਕ ਦਿੱਤਾ ਗਿਆ। ਫਿਰ ਉਸ ਸਮੇਂ 12 ਕਿਲੋਮੀਟਰ ਸੁਰੰਗ ਪੱਟੀ ਗਈ ਅਤੇ ਪੰਜਾਬ ਦੇ ਪਾਣੀ ਨਾਲ ਧੋਖਾ ਕੀਤਾ ਗਿਆ। ਉਸ ਸਮੇਂ 12 ਕਿਲੋਮੀਟਰ ਸੁਰੰਗ ਕੱਟੀ ਗਈ ਅਤੇ ਪੰਜਾਬ ਦੇ ਪਾਣੀ ਨਾਲ ਧੋਖਾ ਕੀਤਾ ਗਿਆ। ਰਾਵੀ ਦਾ ਪਾਣੀ ਪਹਿਲਾਂ ਬਿਆਸ ਅਤੇ ਫਿਰ ਬਿਆਸ ਦਾ ਪਾਣੀ ਸਤਲੁਜ ਵਿਚ ਪਾਇਆ ਕਿਉਂਕਿ ਉਸ ਸਮੇਂ ਇਨ੍ਹਾਂ ਨੇ ਦੋ ਪੱਕੀਆਂ ਨਹਿਰਾਂ ਕੱਢਣੀਆਂ ਸਨ। ਭਾਖੜਾ ਡੈਮ ਵਿਚ 13 ਕਿਲੋਮੀਟਰ ਹੇਠਾਂ ਆ ਕੇ ਨੰਗਲ ਡੈਮ ਬਣਾ ਦਿੱਤਾ ਗਿਆ ਅਤੇ ਫਿਰ ਪਾਣੀ ਇਥੇ ਰੱਖਿਆ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਅੱਜ ਬਲੈਕਆਊਟ, ਵੱਜਣਗੇ ਹੂਟਰ
1954 ਵਿਚ ਇਕ ਨਹਿਰ ਭਾਖੜਾ ਮੇਨ ਲਾਈਨ ਅਤੇ ਫਿਰ 29 ਜਨਵਰੀ 1955 ਵਿਚ ਰਾਵੀ-ਬਿਆਸ ਐਗਰੀਮੈਂਟ ਲਿਖਿਆ ਗਿਆ। ਇਹ ਆਪਣੀ ਮਰਜ਼ੀ ਨਾਲ ਐਗਰੀਮੈਂਟ ਬਣਾ ਦਿੱਤਾ ਅਤੇ ਰਾਵੀ ਦਾ ਪਾਣੀ ਪਠਾਨਕੋਟ ਤੋਂ ਡਾਇਵਰਟ ਕਰ ਦਿੱਤਾ ਗਿਆ। ਦੋ ਨਹਿਰਾਂ ਨੰਗਲ ਅਤੇ ਦੋ ਨਹਿਰਾਂ ਹਰੀ-ਕੇ-ਪਤਨ ਤੋਂ ਕੱਢੀਆਂ ਗਈਆਂ। ਪੰਜਾਬ ਦੇ ਲਈ ਇਨ੍ਹਾਂ ਨੇ ਛੱਢਿਆ ਕੀ ਹੈ। 1955 ਵਿਚ ਬੀਕਾਨੇਰ ਕਨਾਲ ਅਤੇ ਫਿਰ ਬਾਅਦ ਵਿਚ ਦੂਜੀ ਨਹਿਰ ਇੰਦਰਾ ਗਾਂਧੀ ਕਨਾਲ (ਜੈਸਲਮੇਰ ਕਨਾਲ) ਕੱਢੀ ਗਈ। ਅੱਜ ਦੁੱਖ਼ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕਲਾ ਰਾਜਸਥਾਨ ਸਾਡੇ ਪੰਜਾਬ ਵਿਚੋਂ 7.6 ਮਿਲੀਅਨ ਏਕੜ ਫੁੱਟ (7 ਲੱਖ 60 ਹਜ਼ਾਰ ਮਿਲੀਅਨ ਏਕੜ ਫੁੱਟ) ਪਾਣੀ ਦੋ ਨਹਿਰਾਂ ਸਾਡੇ ਪੰਜਾਬ ਦੀ ਹਿੱਕ ਚੀਰ ਕੇ ਕੱਢ ਕੇ ਲਿਜਾ ਰਹੀਆਂ ਹਨ, ਜਿਸ ਦੀ ਕੋਈ ਪੁਸ਼ਤ ਪਨਾਹੀ ਨਹੀਂ ਕੀਤੀ ਜਾ ਰਹੀ। ਪੰਜਾਬ ਅਤੇ ਪੰਜਾਬੀਆਂ ਨੂੰ ਆਜ਼ਾਦੀ ਦੀ ਲੜਾਈ ਲੜਨ ਦਾ ਸਿਲ੍ਹਾ ਦਿੱਤਾ ਗਿਆ।
ਇਹ ਵੀ ਪੜ੍ਹੋ: ਸਿੱਖਾਂ ਦੇ ਮਸਲਿਆਂ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ
ਅੰਕੜੇ ਪੇਸ਼ ਕਰਦੇ ਹੋਏ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ 100 ਫ਼ੀਸਦੀ ਪਾਣੀ ਵਿਚੋਂ ਸਿਰਫ਼ 24.58 ਫ਼ੀਸਦੀ ਪਾਣੀ ਮਿਲ ਰਿਹਾ ਹੈ। ਰਾਜਸਥਾਨ ਨੂੰ 50.9 ਫ਼ੀਸਦੀ ਪਾਣੀ ਜਾ ਰਿਹਾ ਹੈ। ਹਰਿਆਣਾ ਨੂੰ 20.38 ਫ਼ੀਸਦੀ ਪਾਣੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਪਾਣੀ ਤਾਂ ਜੰਮੂ-ਕਸ਼ਮੀਰ ਵੀ ਵਲਰਤ ਰਿਹਾ ਹੈ। ਜੰਮੂ-ਕਸ਼ਮੀਰ ਵਿਚ 3.80 ਫ਼ੀਸਦੀ, ਜਦਕਿ ਦਿੱਲੀ ਨੂੰ 1.16 ਫ਼ੀਸਦੀ ਪਾਣੀ ਜਾ ਰਿਹਾ ਹੈ। ਜੇਕਰ ਸਾਰੇ ਦਰਿਆਵਾਂ ਦਾ ਪਾਣੀ ਇਕੱਠਾ ਕਰ ਲਿਆ ਜਾਵੇ ਤਾਂ ਵੀ ਪੰਜਾਬ ਵਿਚ ਪਾਣੀ ਦੀ ਕਮੀ ਰਹੇਗੀ। ਉਨ੍ਹਾਂ ਕਿਹਾ ਕਿ ਜ਼ਮੀਨੀ ਵਿਚੋਂ ਘਟਦੇ ਕੱਢਣ ਲਈ 8 ਹਜ਼ਾਰ ਕਰੋੜ ਰੁਪਏ ਸਾਲ ਦੀ ਐਗਰੀਕਲਚਰ ਦੀ ਸਬਸਿਡੀ ਵੀ ਪੰਜਾਬ ਭਰ ਰਿਹਾ ਹੈ ਅਤੇ ਫਰੀ ਦੇ ਵਿਚ ਬੇਗਾਨੇ ਸਾਡੇ ਪੰਜਾਬ ਵਿਚੋਂ ਪਾਣੀ ਲਿਜਾ ਰਹੇ ਹਨ। ਕਮਾਲ ਦੀ ਗੱਲ ਹੈ ਕਿ ਸਾਡੇ ਪੰਜਾਬ ਨਾਲ ਇੰਨਾ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਨਾਲ ਬਿਜਲੀ ਦਾ ਨੁਕਸਾਨ ਹੋਣ ਦੇ ਨਾਲ-ਨਾਲ ਕੋਲੇ ਦਾ ਵੀ ਨੁਕਸਾਨ ਹੋ ਰਿਹਾ ਹੈ। 10-10 ਸਾਲ ਇਨ੍ਹਾਂ ਦੀਆਂ ਪਾਰਟੀਆਂ ਨੇ ਰਾਜ ਕੀਤਾ, ਉਦੋਂ ਕਿੱਥੇ ਇਹ ਕਿੱਥੇ ਸਨ। ਅੱਜ ਇਹ ਕਹਿੰਦੇ ਹਨ ਕਿ ਪਾਣੀ ਦੀ ਇਕ ਬੂੰਦ ਨਹੀਂ ਦੇਣੀ, ਉਦੋਂ ਕਿਉਂ ਨਹੀਂ ਪਾਣੀ ਨੂੰ ਬਚਾ ਸਕੇ।
ਇਹ ਵੀ ਪੜ੍ਹੋ: ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ, ਹਜ਼ੂਰ ਜਸਦੀਪ ਸਿੰਘ ਗਿੱਲ ਨੇ ਕੀਤਾ ਪਹਿਲਾ ਸਤਿਸੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਂਗਰਸ ਵੱਲੋਂ ਪੰਜਾਬ ਸਰਕਾਰ ਦੀ ਹਮਾਇਤ ਦਾ ਐਲਾਨ
NEXT STORY