ਜਲੰਧਰ (ਮਹੇਸ਼)– ਥਾਣਾ ਬਸਤੀ ਬਾਵਾ ਖੇਲ ਵਿਚ ਪੈਂਦੇ ਇਲਾਕੇ ਨਿਊ ਰਾਜਨ ਨਗਰ ਬਸਤੀ ਪੀਰਦਾਦ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 10 ਸਾਲਾ ਬੱਚੀ ਨੇ ਘਰ ਦੇ ਬਾਥਰੂਮ ਦੀ ਚੁਗਾਠ ਨਾਲ ਚੁੰਨੀ ਬੰਨ੍ਹ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ।
ਐੱਸ.ਐੱਚ.ਓ. ਬਸਤੀ ਬਾਵਾ ਖੇਲ ਬਲਜਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਲੈਦਰ ਕੰਪਲੈਕਸ ਪੁਲਸ ਚੌਕੀ ਦੇ ਇੰਚਾਰਜ ਐੱਸ.ਆਈ. ਵਿਕਟਰ ਮਸੀਹ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਲੜਕੀ ਸੁਰਕਸ਼ਾ ਦੇ ਪਿਤਾ ਸ਼ੰਕਰ ਪੁੱਤਰ ਪੂਰਨ ਨੇ ਦੱਸਿਆ ਕਿ ਉਹ ਗਲੋਬਲ ਫੈਕਟਰੀ ਬਸਤੀ ਪੀਰਦਾਦ ਵਿਚ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਹੇਮਾ ਕੋਹਲੀ ਸਪੋਰਟਸ ਫੈਕਟਰੀ ਵਿਚ ਕੰਮ ਕਰਦੀ ਹੈ। ਉਹ ਦੋਵੇਂ ਸਵੇਰੇ ਆਪਣੇ ਕੰਮ ’ਤੇ ਚਲੇ ਗਏ ਸਨ।
ਇਹ ਵੀ ਪੜ੍ਹੋੋ- ਸਤਲੁਜ ਦਰਿਆ 'ਚ ਮੁੜ ਦਿਖਿਆ ਘੜਿਆਲ, ਲੋਕਾਂ ਦੇ ਮਨਾਂ 'ਚ ਛਾਈ ਦਹਿਸ਼ਤ, ਵੀਡੀਓ ਵਾਇਰਲ
ਸ਼ੰਕਰ ਨੇ ਕਿਹਾ ਕਿ ਬਾਅਦ ਦੁਪਹਿਰ 3.30 ਵਜੇ ਉਨ੍ਹਾਂ ਨੂੰ ਗੁਆਂਢ ਵਿਚ ਰਹਿੰਦੇ ਵਿਅਕਤੀ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੀ ਛੋਟੀ ਧੀ ਸੁਦੀਕਸ਼ਾ ਘਰ ਵਿਚ ਰੋ ਰਹੀ ਹੈ। ਉਸ ਨੇ ਘਰ ਆ ਕੇ ਦੇਖਿਆ ਤਾ ਉਸ ਦੀ ਵੱਡੀ ਧੀ ਸੁਰਕਸ਼ਾ ਦੀ ਬਾਥਰੂਮ ਦੀ ਚੁਗਾਠ ਨਾਲ ਲਾਸ਼ ਲਟਕ ਰਹੀ ਸੀ ਅਤੇ ਨੇੜੇ ਖੜ੍ਹੀ ਛੋਟੀ ਧੀ ਸੁਦੀਕਸ਼ਾ ਰੋ ਰਹੀ ਸੀ।
ਸ਼ੰਕਰ ਨੇ ਕਿਹਾ ਕਿ ਉਸ ਦੀ ਵੱਡੀ ਧੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ, ਜਿਸ ਕਾਰਨ ਉਸ ਨੇ ਬਾਥਰੂਮ ਵਿਚ ਜਾ ਕੇ ਇਹ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਉਸ ਦੀ ਧੀ ਦੀ ਮੌਤ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਹੈ, ਜਿਸ ਕਾਰਨ ਉਹ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ।
ਇਹ ਵੀ ਪੜ੍ਹੋ- ਬਲਦੀ ਚਿਖਾ 'ਚ ਛਾਲ ਮਾਰ ਗਿਆ ਵਿਅਕਤੀ, ਸ਼ਮਸ਼ਾਨਘਾਟ 'ਚ ਪੈ ਗਈਆਂ ਭਾਜੜਾਂ
ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਖ਼ਤਰਨਾਕ ਗੈਂਗ ਦੇ 2 ਮੈਂਬਰਾਂ ਨੂੰ ਚੋਰੀ ਦੇ ਮੋਟਰਸਾਈਕਲ ਤੇ ਹਥਿਆਰ ਸਣੇ ਕੀਤਾ ਕਾਬੂ
NEXT STORY