ਭਗਤਾ ਭਾਈ (ਜ.ਬ.,ਢਿੱਲੋਂ): ਦਿੱਲੀ ਦੇ ਰਹਿਣ ਵਾਲੇ 16 ਸਾਲਾ ਬੱਚੇ ਨੇ ਡੇਰੇ ਵਿਚੋਂ ਭੱਜ ਕੇ ਆਪਣੀ ਜਾਨ ਬਚਾਈ। ਬੱਚੇ ਨੇ ਦੱਸਿਆ ਕਿ ਉਸ ਨੂੰ ਪਿੰਡ ਗੁਰੂਸਰ ਵਿਖੇ ਦੋ ਕਮਰਿਆਂ ਦੀ ਇਮਾਰਤ ਵਿਚ ਬਣਾਏ ਗਏ ਇਕ ਡੇਰੇ ਵਿਚ ਰੱਖਿਆ ਗਿਆ ਸੀ ਅਤੇ ਡੇਰੇ ਦਾ ਸੰਚਾਲਕ ਜਗਰਾਜ ਸਿੰਘ ਉਰਫ਼ ਰਾਜੂ ਜਿੱਥੇ ਗਰਮ ਸਰੀਏ ਅਤੇ ਚਿਮਟੇ ਲਗਾ ਕੇ ਉਸ ’ਤੇ ਤਸ਼ੱਦਦ ਕਰਦਾ ਸੀ, ਉਥੇ ਉਸ ਨਾਲ ਬਦਫੈਲੀ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ। ਜਿੱਥੋਂ ਕਿ ਉਹ ਅੱਖ ਬਚਾ ਕੇ ਭੱਜ ਆਇਆ ਅਤੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ: ਘਰ 'ਚ ਖੇਡਦਿਆਂ ਵਾਪਰਿਆ ਹਾਦਸਾ, ਗਲ਼ ’ਚ ਰੱਸੀ ਫਸਣ ਨਾਲ 8 ਸਾਲਾ ਬੱਚੀ ਦੀ ਦਰਦਨਾਕ ਮੌਤ
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਲਾਲ ਸਿੰਘ ਵਾਸੀ ਕੋਠਾ ਗੁਰੂ ਨੇ ਦੱਸਿਆ ਕਿ ਉਹ ਕਿਸੇ ਕੰਮ ਆਪਣੇ ਦੁਕਾਨ ਤੋਂ ਭਗਤਾ ਭਾਈ ਸ਼ਹਿਰ ਵਿਖੇ ਆ ਰਿਹਾ ਸੀ ਕਿ ਉਸ ਨੂੰ ਇਕ ਬੱਚਾ ਨੰਗੇ ਪੈਰੀਂ ਘਬਰਾਈ ਹੋਈ ਹਾਲਤ ਵਿਚ ਭੱਜਿਆ ਜਾਂਦਾ ਮਿਲਿਆ। ਉਸ ਨੇ ਬੱਚੇ ਨੂੰ ਰੋਕਿਆ ਅਤੇ ਪਿਆਰ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਸ ਬੱਚੇ ਦਾ ਨਾਂ ਕੁਨਾਲ ਸ਼ਰਮਾ ਹੈ ਅਤੇ ਕਰੀਬ ਪੰਜ ਸਾਲ ਪਹਿਲਾਂ 12 ਸਾਲ ਦੀ ਉਮਰ ਵਿਚ ਉਹ ਆਪਣੇ ਸ਼ਾਦਰਾ ਦਿੱਲੀ ਵਿਚਲੇ ਘਰੋਂ ਭੱਜ ਕੇ ਪੰਜਾਬ ਆ ਗਿਆ ਸੀ। ਉਹ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਿਹਾ ਅਤੇ ਉਥੋਂ ਜਗਰਾਜ ਸਿੰਘ ਉਰਫ਼ ਰਾਜੂ ਆਪਣੇ ਨਾਲ ਲੈ ਆਇਆ ਸੀ।
ਇਹ ਵੀ ਪੜ੍ਹੋ: ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਪਿਤਾ ਦੇ ਭੋਗ ਵਾਲੇ ਦਿਨ ਹੀ ਪੁੱਤਰ ਦੀ ਕੋਰੋਨਾ ਨਾਲ ਮੌਤ
ਗੁਰਲਾਲ ਸਿੰਘ ਨੇ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਦਿੱਲੀ ਵਿਖੇ ਸੰਸਥਾ ਨਾਲ ਰਾਬਤਾ ਕੀਤਾ ਅਤੇ ਉਸ ਦੀ ਮਾਤਾ ਤਕ ਪਹੁੰਚ ਕੀਤੀ।ਗੁਰਲਾਲ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਮੈਂਬਰ ਜਲਦ ਹੀ ਕੁਨਾਲ ਸ਼ਰਮਾ ਨੂੰ ਲੈਣ ਆ ਰਹੇ ਹਨ, ਉਸ ਤੋਂ ਬਾਅਦ ਕੁਨਾਲ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ। ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਗੁਰਲਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮੁਕੱਦਮਾ ਦਰਜ ਕੇ ਜਗਰਾਜ ਸਿੰਘ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਤਪਾ ਦੇ ਨੌਜਵਾਨ ਦੀ ਕੁਵੈਤ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ, ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ
NEXT STORY