ਚੰਡੀਗੜ੍ਹ — ਪੰਜਾਬ 'ਚ ਮਾਈਨਿੰਗ ਸਕੈਮ ਮਾਮਲੇ 'ਚ ਸਿਆਸਤ 'ਚ ਚਲ ਰਿਹਾ ਘਮਾਸਾਨ ਦੇ 'ਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਅੱਜ ਵਿਧਾਨ ਸਭਾ ਦੇ ਬਾਹਰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਨਾਅਰੇਬਾਜੀ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਮਾਫਿਆ ਸਰਕਾਰ ਦੱਸਿਆ ਤੇ ਦੋਸ਼ ਲਗਾਇਆ ਕਿ ਰਾਣਾ ਨੂੰ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਮੁਮਕਿੰਨ ਕੋਸ਼ਿਸ਼ ਕਰ ਰਹੇ ਹਨ।
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਮਾਈਨਿੰਗ ਸਕੈਮ ਮਾਮਲੇ 'ਚ ਫਸੇ ਹੋਏ ਹਨ ਤੇ ਇਸ ਦੇ ਖਿਲਾਫ ਆਮ ਆਦਮੀ ਪ੍ਰਦਰਸ਼ਨ ਕਰ ਰਹੀ ਹੈ। ਮੁਅੱਤਲ ਹੋਣ ਦੇ ਚਲਦੇ ਪਾਰਟੀ ਨੇਤਾ ਸਦਨ ਦੇ ਬਾਹਰ ਹੀ ਸਰਕਾਰ ਖਿਲਾਫ ਵਿਰੋਧ ਜਤਾ ਰਹੇ ਹਨ।
ਪ੍ਰਦਰਸ਼ਨ ਦੀ ਅਗਵਾਈ 'ਆਪ' ਵਿਧਾਇਕ ਸੁਖਪਾਲ ਖਹਿਰਾ ਨੇ ਕੀਤੀ, ਜੋ ਕਦੇ ਕਾਂਗਰਸ 'ਚ ਰਾਣਾ ਦੇ ਧੁਰ ਵਿਰੋਧੀ ਰਹੇ ਹਨ। ਪ੍ਰਦਰਸ਼ਨ ਦੌਰਾਨ ਖਹਿਰਾ ਨੇ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਲੁੱਟ ਰਿਹਾ ਸੀ। ਹੁਣ ਕਾਂਗਰਸ ਦੀ ਸਰਕਾਰ ਬਨਣ ਤੋਂ ਬਾਅਦ ਇਹ ਪਾਰਟੀ ਵੀ ਇਸ ਨੂੰ ਲੁੱਟ ਰਹੀ ਹੈ।
ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅਕਾਲੀਆਂ ਦੀ ਹੱਟੀ 'ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। ਇਸ ਲਈ ਉਹ ਵੀ ਉਨ੍ਹਾਂ ਦੀ ਰਾਹ 'ਤੇ ਚਲ ਕੇ ਘੋਟਾਲੇ ਕਰਨ ਵਾਲਿਆਂ ਦਾ ਸਾਥ ਦੇ ਰਹੇ ਹਨ।
ਪੰਜਾਬ ਸਰਕਾਰ ਦੇ ਵਿਧਾਇਕ ਬੋਲੇ ਪੈਸੇ ਦੀ ਕਮੀ, ਫੰਡ ਆਉਂਦੇ ਹੀ ਵਾਅਦੇ ਹੋਣਗੇ ਪੂਰੇ
NEXT STORY