ਕੋਟ ਫਤੂਹੀ, (ਬਹਾਦਰ ਖਾਨ)- ਸਥਾਨਕ ਇਕ ਘਰ ਦੇ ਬਾਹਰ ਖੜ੍ਹੀ ਕਾਰ ਦੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ਼ੀਸ਼ੇ ਤੋੜ ਦੇਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੈਡਮ ਮੰਜੂ ਭਾਰਦਵਾਜ ਦੇ ਪਤੀ ਪੰਡਿਤ ਓਮ ਪ੍ਰਕਾਸ਼ ਭਾਰਦਵਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਆਲਟੋ ਕਾਰ 800 ਨੰਬਰ ਪੀ ਬੀ 07 ਬੀ ਐੱਚ- 0269 ਬਾਹਰ ਖੜ੍ਹੀਆਂ ਹੋਰ ਕਾਰਾਂ ਨਾਲ ਦੇਰ ਸ਼ਾਮ ਖੜ੍ਹੀ ਕਰ ਕੇ ਗਿਆ। ਜਦੋਂ ਉਸ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਸ ਦੀ ਕਾਰ ਦੇ ਕਿਸੇ ਸ਼ਰਾਰਤੀ ਅਨਸਰ ਨੇ ਸ਼ੀਸ਼ੇ ਤੋੜ ਦਿੱਤੇ ਸਨ। ਜਾਣਕਾਰੀ ਦਿੰਦਿਆਂ ਓਮ ਪ੍ਰਕਾਸ਼ ਭਾਰਦਵਾਜ, ਗੁਲਸ਼ਨ ਰਾਏ ਕੌਸ਼ਲ, ਕੁਸ਼ਵ ਕਰਨ ਪੰਚ, ਹਰਿੰਦਰ ਹਰੀ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਗੱਡੀ ਬਿਲਕੁਲ ਠੀਕ ਸੀ। ਇਸ ਸਬੰਧੀ ਪੁਲਸ ਚੌਕੀ ਕੋਟ ਫਤੂਹੀ ਨੂੰ ਸੂਚਿਤ ਕਰ ਦਿੱਤਾ ਹੈ।
44 ਵਰ੍ਹਿਆਂ ਤੋਂ ਅੰਬੇਡਕਰ ਪਾਰਕ ਦੀ ਦਸ਼ਾ ਤਰਸਯੋਗ
NEXT STORY