ਬੀਜਾ/ਈਸੜੂ (ਬਿਪਨ, ਬੈਨੀਪਾਲ)— ਅੱਜ ਸ਼ਾਮ ਐੱਸ. ਐੱਸ. ਪੀ. ਖੰਨਾ ਧਰੁਵ ਦਹੀਆ ਦੇ ਦਫਤਰ 'ਚ ਉਦੋਂ ਹਫੜਾ-ਦਫੜੀ ਮੱਚ ਗਈ, ਜਦੋਂ ਪੁਲਸ ਚੌਕੀ ਈਸੜੂ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਕੋਟਲਾ ਢੱਕ ਵਿਖੇ ਰਹਿ ਰਹੇ ਪ੍ਰਵਾਸੀ ਮਜਦੂਰ ਸੰਜੀਤ ਦੀ 3 ਸਾਲਾ ਪੁੱਤਰੀ ਨੈਨਾ ਨੂੰ ਅਗਵਾ ਕਰ ਲਿਆ ਗਿਆ ਹੈ। ਜਿਸ 'ਤੇ ਤੁਰੰਤ ਐੱਸ. ਐੱਸ. ਪੀ. ਖੰਨਾ ਧਰੁਵ ਦਹੀਆ ਨੇ ਆਪਣੀਆਂ ਟੀਮਾਂ ਨੂੰ ਮੌਕਾ ਵਾਰਦਾਤ 'ਤੇ ਪੁੱਜਣ ਲਈ ਹਦਾਇਤ ਜਾਰੀ ਕੀਤੀ।
ਮੌਕੇ 'ਤੇ ਪੁੱਜੇ ਚੌਕੀ ਇੰਚਾਰਜ ਈਸੜੂ ਬਲਵੀਰ ਸਿੰਘ ਦੀ ਟੀਮ ਹੌਲਦਾਰ ਅਮਰ ਸਿੰਘ, ਹੌਲਦਾਰ ਮੇਜਰ ਸਿੰਘ ਅਤੇ ਸਿਪਾਹੀ ਲਵਪ੍ਰੀਤ ਸਿੰਘ ਨੇ ਛਾਣਬੀਣ ਸ਼ੁਰੂ ਕੀਤੀ ਅਤੇ ਸਾਰਾ ਮਾਮਲਾ ਡੀ. ਐੱਸ. ਪੀ. ਖੰਨਾ ਦੀਪਕ ਰਾਏ ਅਤੇ ਡੀ. ਐੱਸ. ਪੀ. ਸੁਖਨਾਜ਼ ਸਿੰਘ ਦੀ ਟੀਮ ਦੇ ਧਿਆਨ 'ਚ ਲਿਆਉਦੇਂ ਹੋਏ ਦੱਸਿਆ ਕਿ ਲੜਕੀ ਦੇ ਮਾਤਾ-ਪਿਤਾ ਨੇ ਚੌਕੀ ਈਸੜੂ ਪੁੱਜ ਕੇ ਇਤਲਾਹ ਦਿੱਤੀ ਸੀ ਕਿ ਉਸ ਦੀ ਲੜਕੀ ਨੈਨਾ ਨੂੰ ਸਕੂਟਰ ਸਵਾਰ ਇਕ ਲੜਕੇ ਅਤੇ ਇਕ ਔਰਤ ਨੇ ਅਗਵਾ ਕਰ ਲਿਆ ਪਰ ਪੁਲਸ ਪਾਰਟੀ ਨੇ ਲੜਕੀ ਨੈਨਾ ਨੂੰ ਪਿੰਡ ਦੇ ਹੀ ਇਕ ਘਰ 'ਚ ਖੇਡਦੀ ਹੋਈ ਨੂੰ ਬਰਾਮਦ ਕਰ ਲਿਆ ਅਤੇ ਪੁਲਸ ਦੇ ਸਾਹ 'ਚ ਸਾਹ ਆਇਆ।
ਇਸ ਪੂਰੀ ਘਟਨਾ ਦੀ ਜਾਣਕਾਰੀ ਐੱਸ. ਐੱਸ. ਪੀ ਖੰਨਾ ਧਰੁਵ ਦਹੀਆਂ ਦੇ ਧਿਆਨ 'ਚ ਲਿਆਂਦੀ ਕਿ ਬੱਚੀ ਨੂੰ ਸਹੀ ਸਲਾਮਤ ਉਸ ਦੇ ਮਾਪਿਆਂ ਨਾਲ ਮਿਲਾ ਦਿੱਤਾ ਹੈ। ਇਸ ਘਟਨਾ ਸਬੰਧੀ ਇਲਾਕੇ 'ਚ ਪੁਲਸ ਦੀ ਭੂਮਿਕਾ ਦੀ ਖੂਬ ਸ਼ਲਾਘਾ ਹੋ ਰਹੀ ਹੈ ਕਿ ਪੁਲਸ ਨੇ ਕੁਝ ਪਲਾਂ 'ਚ ਹੀ ਬੱਚੀ ਨੂੰ ਉਸ ਦੇ ਮਾਪਿਆਂ ਨਾਲ ਮਿਲਾ ਦਿੱਤਾ।
ਲੋਕਾਂ ਦੀ ਸਮੱਸਿਆ ਸੁਣਨ 'ਤੇ ਭੜਕੇ ਰਾਕੇਸ਼ ਪਾਂਡੇ, ਬਚਾਅ 'ਚ ਆਏ ਬਿੱਟੂ
NEXT STORY