ਲੁਧਿਆਣਾ (ਪਾਲੀ) : ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਰਜਿਸਟਰੀ ਕਰਵਾਉਣ ਮੌਕੇ ਐੱਨ. ਓ. ਸੀ. ਦੀ ਸ਼ਰਤ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਹੈ। ਬੈਂਸ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਦੇਸ਼ ਵਿਚ ਤਰਾਹ-ਤਰਾਹ ਹੋਈ ਪਈ ਹੈ। ਪ੍ਰਾਪਰਟੀ ਦਾ ਕੰਮ ਪਹਿਲਾਂ ਹੀ ਤਬਾਹ ਹੋਣ ਦੀ ਕਗਾਰ ’ਤੇ ਹੈ ਅਤੇ ਜੋ ਪ੍ਰਾਪਰਟੀ ਦਾ ਕੰਮ ਕਰ ਕੇ ਹੀ ਆਪਣੇ ਪਰਿਵਾਰ ਦਾ ਪੇਟ ਪਾਲਦੇ ਸੀ, ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ। ਹੁਣ ਸਰਕਾਰ ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ ਕਿ ਅਨ-ਰਜਿਸਟਰਡ ਕਾਲੋਨੀਆਂ ’ਚ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਐੱਨ. ਓ. ਸੀ. ਲਾਜ਼ਮੀ ਹੈ। ਜਿੱਥੇ ਇਹ ਫੈਸਲਾ ਆਮ ਲੋਕਾਂ ਲਈ ਜੀਅ ਦਾ ਜੰਜ਼ਾਲ ਬਣਿਆ ਹੈ, ਉਥੇ ਹੀ ਜਿਹੜੇ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਹੋਏ ਲੋਕ ਹਨ, ਉਹ ਵੀ ਕਾਫੀ ਨਿਰਾਸ਼ ਹੋਏ ਜਾਪਦੇ ਹਨ। ਬੈਂਸ ਨੇ ਕਿਹਾ ਕਿ ਜਿੱਥੇ ਤਹਿਸੀਲਾਂ ਦੇ ਵਿੱਚ ਪਹਿਲਾਂ ਹੀ ਏਨੀ ਰਿਸ਼ਵਤਖੋਰੀ ਹੈ, ਉੱਥੇ ਹੀ ਇਸ ਨਾਲ ਇਸ ’ਚ ਹੋਰ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਨੇ ਕੇਂਦਰ ਨੂੰ ਪੱਤਰ ਲਿਖ ਕੇ ਅਫਗਾਨਿਸਤਾਨ ਤੋਂ ਹਿੰਦੂ-ਸਿੱਖਾਂ ਨੂੰ ਕੱਢਣ ਦੀ ਕੀਤੀ ਅਪੀਲ
ਵਿਧਾਇਕ ਬੈਂਸ ਨੇ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਜਿਨ੍ਹਾਂ ਅਫਸਰਾਂ ਦੇ ਸਮੇਂ ’ਚ ਇਹ ਕਾਲੋਨੀਆ ਕੱਟੀਆਂ ਗਈਆਂ ਹਨ, ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਪਰ ਜੋ ਅਜੇ ਤੱਕ ਨਹੀ ਹੋਈ। ਇਨ੍ਹਾਂ ਕਾਲੋਨੀਆਂ ਵਿਚ ਗਰੀਬ ਅਤੇ ਮਿਹਨਤਕਸ਼ ਲੋਕ ਹੀ ਰਹਿੰਦੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਫੈਸਲੇ ’ਤੇ ਗੰਭੀਰਤਾ ਨਾਲ ਵਿਚਾਰ ਕਰ ਕੇ ਇਸ ਨੋਟੀਫੀਕੇਸ਼ਨ ਨੂੰ ਰੀਵਿੳ ਕਰਨਗੇ।
ਇਹ ਵੀ ਪੜ੍ਹੋ : ਬਾਬਾ ਬਕਾਲਾ ਸਾਹਿਬ ਹੋਣ ਵਾਲੀ ਰੈਲੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਰੱਦ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
‘ਜ਼ਿਲ੍ਹੇ ਦੇ ਸਾਰੇ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ ਦਾ ਕੀਤਾ ਜਾਵੇਗਾ ਜਲਦ ਟੀਕਾਕਰਨ’
NEXT STORY