ਭਵਾਨੀਗੜ੍ਹ (ਕਾਂਸਲ): ਸਥਾਨਕ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਪ੍ਰਸ਼ੋਤਮ ਕਾਂਸਲ ਦੀ ਅਗਵਾਈ ਹੇਠ ਰਾਮਪੁਰਾ ਰੋਡ ਸਥਿਤ ਗਊਸ਼ਾਲਾ ਵਿਖੇ ਨਵੇਂ ਵਿਕਰਮ ਸੰਵਤ (ਭਾਰਤੀ ਨਵੇਂ ਸਾਲ) ਮੌਕੇ ਫ਼ਸਲਾਂ ਦੀ ਚੰਗੀ ਆਮਦ, ਚੰਗੇ ਵਪਾਰ ਕਾਰੋਬਾਰ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! ਕੂਲਰ-AC ਕਰਵਾ ਲਓ ਸਾਫ਼, ਤੇਜ਼ੀ ਨਾਲ ਵਧੇਗੀ ਗਰਮੀ
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੀ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਸਾਰੇ ਇਲਾਕਾ ਨਿਵਾਸੀਆਂ ਨੂੰ ਨਵੇ ਵਿਕਰਮ ਸੰਵਤ ਦੀਆਂ ਵਧਾਈਆਂ ਦਿੱਤੀਆਂ ਤੇ ਗਊਸ਼ਾਲਾਂ ’ਚ ਸ਼ੈੱਡਾਂ ਦੀ ਉਸਾਰੀ ਲਈ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਨੇ ਗਊਸ਼ਾਲਾ ’ਚ ਗਊਆਂ ਨੂੰ ਬਰਸਾਤ ਤੇ ਗਰਮੀ ਤੋਂ ਬਚਾਉਣ ਲਈ ਤੇ ਤੂੜੀ ਦੇ ਰੱਖ-ਰਖਾਅ ਲਈ ਉਸਾਰੇ ਜਾ ਰਹੇ ਦੋ ਸ਼ੈੱਡਾਂ ਜਿਨ੍ਹਾਂ ਉਪਰ ਕਰੀਬ 60 ਲੱਖ ਰੁਪਏ ਤੋਂ ਉਪਰ ਦਾ ਖਰਚ ਆਵੇਗਾ, ਦੇ ਨਿਰਮਾਣ ਲਈ ਵੱਧ ਤੋਂ ਵੱਧ ਯੋਗਦਾਨ ਦੇਣ ਦੀ ਅਪੀਲ ਕੀਤੀ।
ਇਹ ਖ਼ਬਰ ਵੀ ਪੜ੍ਹੋ - Punjab: ਸੱਧਰਾਂ ਨਾਲ ਧੀ ਦੀ ਜੰਞ ਉਡੀਕ ਰਹੇ ਸੀ ਮਾਪੇ, ਫ਼ਿਰ ਜੋ ਹੋਇਆ...
ਇਸ ਮੌਕੇ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸੰਗਰੂਰ, ਅਰਵਿੰਦ ਖੰਨਾਂ ਸੂਬਾ ਮੀਤ ਪ੍ਰਧਾਨ ਭਾਜਪਾ, ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ, ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਚੇਅਰਮੈਨ ਪੰਜਾਬ ਇਨਫੋਟੈਕ, ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸੁਰਿੰਦਰਪਾਲ ਸਿੰਘ ਸਿਬੀਆ ਸਾਬਕਾ ਵਿਧਾਇਕ, ਜਤਿੰਦਰ ਸਿੰਘ ਵਿੱਕੀ ਬਾਜਵਾ ਪ੍ਰਧਾਨ ਟਰੱਕ ਯੂਨੀਅਨ, ਪ੍ਰਦੀਪ ਮਿੱਤਲ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਨਰਿੰਦਰ ਔਜਲਾ ਪ੍ਰਧਾਨ ਨਗਰ ਕੌਂਸਲ, ਤਿਰਲੋਕ ਤੂਰ ਤੇ ਮੀਨਾ ਮਹੰਤ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਸ਼ੋਤਮ ਕਾਂਸਲ ਪ੍ਰਧਾਨ, ਮੁਨੀਸ਼ ਕੁਮਾਰ ਕੱਦ, ਆਸ਼ੋਕ ਕੁਮਾਰ, ਬਲਦੇਵ ਗਰਗ, ਸ਼ੁਸ਼ਾਤ ਗਰਗ, ਰਿੰਕੂ ਗੋਇਲ, ਯੋਗੇਸ਼ ਰਤਨ, ਰਾਜਿੰਦਰਪਾਲ ਰਤਨ, ਅਵਤਾਰ ਤੂਰ, ਗਰਵਿੰਦਰ ਸੱਗੂ ਕੌਂਸਲ, ਸੋਮਨਾਥ ਮੈਨੇਜ਼ਰ, ਪੰਡਿਤ ਰਾਜ ਕੁਮਾਰ ਗੌਤਮ ਤੇ ਪੰਡਿਤ ਸੁਖਦੇਵ ਰਾਮ ਸਮੇਤ ਕਈ ਹੋਰ ਕਮੇਟੀ ਮੈਂਬਰ ’ਤੇ ਇਲਾਕੇ ਦੇ ਪਤਵੰਤੇ ਵੀ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UK ਗਿਆ ਕੁੱਲ੍ਹੜ ਪਿੱਜ਼ਾ ਕੱਪਲ ਮੁੜ ਸੁਰਖੀਆਂ 'ਚ, ਇਸ ਵਾਇਰਲ ਵੀਡੀਓ ਨੂੰ ਲੈ ਕੇ...
NEXT STORY