ਜਲੰਧਰ (ਮਹੇਸ਼)— ਸੈਂਟਰਲ ਹਲਕੇ ਦੇ ਸਾਰੇ ਮੁਹੱਲਿਆਂ ਵਿਚ ਐੱਲ. ਈ. ਡੀ. ਲਾਈਟਾਂ ਲਾਈਆਂ ਜਾਣਗੀਆਂ ਅਤੇ ਇਸ ਲਈ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਗ੍ਰਾਂਟ ਵੀ ਮਨਜ਼ੂਰ ਕਰਵਾਈ ਜਾਵੇਗੀ। ਉਕਤ ਜਾਣਕਾਰੀ ਸੈਂਟਰਲ ਹਲਕੇ ਦੇ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਨੇ ਰਾਮਾ ਮੰਡੀ ਫਲਾਈਓਵਰ 'ਤੇ ਲੱਗੀ ਨਵੀਂ ਐੱਲ. ਈ. ਡੀ. ਲਾਈਟਾਂ ਦਾ ਉਦਘਾਟਨ ਕਰਨ ਦੇ ਬਾਅਦ ਦਿੱਤੀ। ਉਨ੍ਹਾਂ ਕਿਹਾ ਕਿ ਹਲਕੇ ਦਾ ਵਿਕਾਸ ਵੱਡੇ ਪੱਧਰ 'ਤੇ ਕਰਵਾਇਆ ਜਾਵੇਗਾ। ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਫਲਾਈਓਵਰ 'ਤੇ ਨਵੀਆਂ ਲਾਈਟਾਂ ਲਾਉਣ ਨੂੰ ਲੈ ਕੇ ਲੋਕਾਂ ਨੇ ਵਿਧਾਇਕ ਬੇਰੀ ਦਾ ਧੰਨਵਾਦ ਪ੍ਰਗਟਾਇਆ।
ਇਸ ਮੌਕੇ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰਾਂ ਵਿਚ ਗੁਰਨਾਮ ਸਿੰਘ ਮੁਲਤਾਨੀ, ਜਗਦੀਸ਼ ਕੁਮਾਰ, ਮਨਦੀਪ ਕੁਮਾਰ ਜੱਸਲ, ਸੀਨੀਅਰ ਨੇਤਾ ਪ੍ਰੇਮਨਾਥ ਦਕੋਹਾ, ਸਤਬੀਰ ਸਿੰਘ ਪਰਮਾਰ, ਦਰਸ਼ਨ ਸਿੰਘ ਪਹਿਲਵਾਨ, ਵਿਜੇ ਕੁਮਾਰ, ਰਵਿੰਦਰ ਸਿੰਘ ਰਵੀ, ਸ਼ਮਸ਼ੇਰ ਸਿੰਘ, ਤਿਰਲੋਕ ਸਰਾਂ, ਮੇਵਾ ਸਿੰਘ ਤੇ ਹੋਰ ਵੀ ਮੌਜੂਦ ਸਨ। ਗੁਰਨਾਮ ਸਿੰਘ ਮੁਲਤਾਨੀ ਨੇ ਦੱਸਿਆ ਕਿ ਫਲਾਈਓਵਰ 'ਤੇ ਲੱਗੀਆਂ ਲਾਈਟਾਂ ਕਾਫੀ ਖਰਾਬੀ ਹੋ ਚੁੱਕੀਆਂ ਸਨ ਅਤੇ ਉਨ੍ਹਾਂ ਨੂੰ ਠੀਕ ਨਾ ਕਰਵਾਏ ਜਾਣ ਕਾਰਨ ਇਥੇ ਹਨੇਰਾ ਛਾਇਆ ਰਹਿੰਦਾ ਸੀ ਅਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਵਿਧਾਇਕ ਬੇਰੀ ਨੇ ਲੋਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਹੈ।
ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲਾ ਪ੍ਰਧਾਨ ਜਥੇਦਾਰ ਕੁੱਸਾ ਗ੍ਰਿਫਤਾਰ, ਬਾਅਦ ਦੁਪਹਿਰ ਹੋਏ ਰਿਹਾਅ
NEXT STORY