ਮਿਸਾਨੋ (ਇਟਲੀ)– ਭਾਰਤ ਦੇ ਜੇਹਾਨ ਦਾਰੂਵਾਲਾ ਨੇ ਪੂਰਣ ਰੂਪ ਨਾਲ ਇਲੈਕਟ੍ਰਿਕ ਰੇਸਿੰਗ ਸੀਰੀਜ਼ ਫਾਰਮੂਲਾ-ਈ ਵਿਚ ਆਪਣੇ ਪਹਿਲੇ ਸੈਸ਼ਨ ਵਿਚ ਖਰਾਬ ਸ਼ੁਰੂਆਤ ਤੋਂ ਬਾਅਦ ਪਹਿਲੇ ਅੰਕ ਬਣਾਏ। ਫਾਰਮੂਲਾ-2 ਵਿਚ ਚਾਰ ਸੈਸ਼ਨ ਬਿਤਾਉਣ ਤੋਂ ਬਾਅਦ ਫਾਰਮੂਲਾ-ਈ ਨਾਲ ਜੁੜਨ ਵਾਲੇ ਜੇਹਾਨ ਨੇ ਮਾਸੇਰਾਤੀ ਐੱਮ. ਐੱਸ. ਜੀ. ਰੇਸਿੰਗ ਵੱਲੋਂ ਮੁਕਾਬਲੇਬਾਜ਼ੀ ਕਰਦੇ ਹੋਏ ਇੱਥੇ ਮਿਸਾਨੋ ਈ-ਪ੍ਰੀ ਦੀ ਦੂਜੀ ਰੇਸ ਵਿਚ 9ਵੇਂ ਸਥਾਨ ’ਤੇ ਰਹਿੰਦੇ ਹੋਏ ਦੋ ਅੰਕ ਹਾਸਲ ਕੀਤੇ। ਉਸ ਨੇ ਰੇਸ ਦੀ ਸ਼ੁਰੂਆਤ 21ਵੇਂ ਸਥਾਨ ਤੋਂ ਕੀਤੀ ਸੀ। ਫੀਆ ਵਿਸ਼ਵ ਚੈਂਪੀਅਨਸ਼ਿਪ ਦਾ ਦਰਜਾ ਰੱਖਣ ਵਾਲੀ ਇਸ ਸੀਰੀਜ਼ ਵਿਚ ਇਸ ਤੋਂ ਪਹਿਲਾਂ ਜੇਹਾਨ ਦੀ ਸ਼ੁਰੂਆਤ ਖਰਾਬ ਰਹੀ ਸੀ। ਹੁਣ ਤਕ ਉਸਨੇ ਜਿਹੜੀਆਂ ਰੇਸਾਂ ਵਿਚ ਹਿੱਸਾ ਲਿਆ, ਉਨ੍ਹਾਂ ਵਿਚੋਂ ਦੋ ਨੂੰ ਪੂਰਾ ਨਹੀਂ ਕਰ ਸਕਿਆ ਜਦਕਿ ਹੋਰਨਾਂ ਵਿਚ 16ਵੇਂ, 20ਵੇਂ, 15ਵੇਂ ਤੇ 17ਵੇਂ ਸਥਾਨ ’ਤੇ ਰਿਹਾ।
ਨਵੀਂ ਪਾਡਕਾਸਟ ਸੀਰੀਜ਼ ‘180 ਨਾਟਆਊਟ’ 'ਚ ਨਜ਼ਰ ਆਉਣਗੇ ਗੰਭੀਰ, ਹਰਭਜਨ ਤੇ ਵਾਲਸ਼
NEXT STORY