ਫਰੀਦਕੋਟ (ਜਗਤਾਰ ਦੁਸਾਂਝ) : ਪੰਜਾਬ ਦੀਆਂ ਜੇਲਾਂ 'ਚ ਗੈਂਗਸਟਰਾਂ ਕੋਲੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਫਰੀਦਕੋਟ ਦੀ ਜੇਲ 'ਚ ਕੁਝ ਸਮੇਂ ਪਹਿਲਾਂ ਗੈਂਗਸਟਰ ਰਹਿ ਚੁੱਕੇ ਲੱਖਾ ਸਿਧਾਣਾ ਵੱਲੋਂ ਫੇਸਬੁੱਕ 'ਤੇ ਲਾਈਵ ਹੋਣਾ ਅਤੇ ਫਿਰ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਬੈਰਕ 'ਚੋਂ ਮੋਬਾਇਲ ਮਿਲਣ ਤੋਂ ਬਾਅਦ ਇਕ ਵਾਰ ਫੇਰ ਜੇਲ ਅੰਦਰੋਂ ਇਕ ਗੈਂਗਸਟਰ ਕੋਲੋਂ ਮੋਬਾਇਲ ਬਰਾਮਦ ਹੋਏ ਹਨ। ਇਹ ਮੋਬਾਇਲ ਗੈਂਗਸਟਰ ਭੋਲਾ ਸ਼ੂਟਰ ਅਤੇ ਨਵੀਨ ਦੀ ਬੈਰਕ 'ਚੋਂ ਮਿਲੇ ਹਨ।
ਇਸਤੋਂ ਪਹਿਲਾਂ ਨਾਭਾ ਦੀ ਜੇਲ 'ਚ ਗੈਂਗਸਟਰ ਨੀਟਾ ਦਿਓਲ ਅਤੇ ਉਸਦੇ ਸਾਥੀ ਕੋਲੋਂ ਵੀ ਚੈਕਿੰਗ ਦੌਰਾਨ ਦੋ ਮੋਬਾਇਲ ਫੋਨ ਅਤੇ ਸਿਮ ਕਾਰਡ ਬਰਾਮਦ ਹੋਏ ਸਨ। ਜੇਲਾਂ 'ਚ ਲਗਾਤਾਰ ਫੋਨ ਮਿਲਣ ਨਾਲ ਜੇਲਾਂ ਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਗਏ ਹਨ।
ਆਂਗਣਵਾੜੀ ਸੈਂਟਰਾਂ 'ਚ ਬੱਚਿਆਂ ਦੇ ਪਰਤਣ ਨਾਲ ਮੁੜ ਪਰਤੀਆਂ ਰੌਣਕਾਂ
NEXT STORY