ਮੋਗਾ (ਵਿਪਨ ਓਂਕਾਰਾ) : ਮੋਗਾ ਦੇ ਨਜ਼ਦੀਕੀ ਪਿੰਡ ਮੇਹਰੋ ਦਾ ਰਹਿਣ ਵਾਲਾ 47 ਸਾਲਾ ਨੌਜਵਾਨ ਜੋ ਕਿ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੈ, ਨੇ ਜ਼ਿੰਦਗੀ 'ਚ ਕਦੇ ਹਾਰ ਨਹੀਂ ਮੰਨੀ। 12ਵੀਂ ਪਾਸ ਕਰਨ ਤੋਂ ਬਾਅਦ ਜਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਰਗੇ ਨੌਜਵਾਨਾਂ ਨੂੰ ਵ੍ਹੀਲ ਚੇਅਰ 'ਤੇ ਬੈਠ ਕੇ ਕ੍ਰਿਕਟ ਖੇਡਦੇ ਦੇਖਿਆ ਤਾਂ ਉਸ ਦੇ ਮਨ 'ਚ ਇੱਛਾ ਜਾਗੀ। ਉਸ ਨੇ ਵ੍ਹੀਲਚੇਅਰ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵੀਰ ਸੰਧੂ ਨਾਲ ਸੰਪਰਕ ਕੀਤਾ ਅਤੇ ਚੰਡੀਗੜ੍ਹ ਪਹੁੰਚ ਗਿਆ, ਜਿਥੇ ਕ੍ਰਿਕਟ ਖੇਡਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਕੁਝ ਮਹੀਨੇ ਦੀ ਮਿਹਨਤ ਬਾਅਦ ਸਾਲ 2019 'ਚ ਉਸ ਨੇ ਪਹਿਲਾਂ ਮੈਚ ਖੇਡਿਆ, ਜਿਸ 'ਚ ਭਾਰਤ ਦੀ ਟੀਮ ਨੇ ਉਤਰ-ਪ੍ਰਦੇਸ਼ ਦੀ ਟੀਮ ਨੂੰ ਹਰਾਇਆ। ਉਸ ਨੇ ਇਸ ਮੈਚ 'ਚ 49 ਦੌੜਾਂ ਬਣਾ ਕੇ ਮੈਨ ਆਫ ਦਿ ਮੈਚ ਦਾ ਸਹਿਰਾ ਆਪਣੇ ਸਿਰ ਬੰਨ੍ਹਿਆ।
ਇਹ ਵੀ ਪੜ੍ਹੋਂ : ਬਾਬਾ ਰਾਮਦੇਵ ਨੂੰ ਵੀ ਮਾਤ ਪਾਉਂਦੀ ਹੈ ਇਹ ਬੇਬੇ, ਤਸਵੀਰਾਂ ਵੇਖ ਹੋ ਜਾਵੋਗੇ ਹੈਰਾਨ
ਨਿਰਮਲ ਸਿੰਘ ਨੇ ਦੱਸਿਆ ਕਿ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ। ਹੁਣ ਤੱਕ ਉਹ 20 ਮੈਚ ਖੇਡ ਚੁੱਕਾ ਹੈ ਪਰ ਅੱਜ ਤੱਕ ਉਸ ਨੇ ਕਦੀ ਸਰਕਾਰ ਕੋਲੋਂ ਮਦਦ ਨਹੀਂ ਮੰਗੀ। ਅੱਜ ਵੀ ਉਹ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰ ਚਲਾ ਰਿਹਾ ਹੈ। ਨਿਰਮਲ ਦੀ ਮਾਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਸੀ, ਜਿਥੇ ਕਿਸੇ ਮਾਮਲੇ 'ਚ ਉਸ ਨੂੰ ਜੇਲ ਹੋ ਗਈ।
ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਦਾ ਗੁਜਾਰਾ ਕਰਨ ਲਈ ਪਸ਼ੂ ਰੱਖ ਲਏ ਅਤੇ ਹੁਣ ਉਹ ਦੁੱਖ ਵੇਚ ਕੇ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ 5 ਸਾਲ ਦੀ ਉਮਰ 'ਚ ਹੀ ਨਿਰਮਲ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ। ਅੱਜ ਉਹ ਪਸ਼ੂਆਂ ਦੀ ਦੇਖਭਾਲ ਕਰ ਰਿਹਾ ਹੈ ਤੇ ਸਾਰਾ ਕੰਮ ਖੁਦ ਕਰਦਾ ਹੈ।
ਇਹ ਵੀ ਪੜ੍ਹੋਂ : ਬੈਨ ਕੀਤੀ 'tik tok' ਨੂੰ ਚਲਾਉਣ ਲਈ ਲਈ ਨੌਜਵਾਨਾਂ ਨੇ ਬਾਣੀ ਜੁਗਾੜੂ ਤਕਨੀਕ
ਪੰਜਾਬ ਸਰਕਾਰ ਨੂੰ ਚਿਤਾਵਨੀ ਦੇਣ ਲਈ 7 ਜੁਲਾਈ ਨੂੰ ਲਾਵਾਂਗੇ ਧਰਨੇ : ਸੁਖਬੀਰ
NEXT STORY