ਮੋਗਾ (ਗੋਪੀ ਰਾਊਕੇ)-ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ ’ਚ ਸਾਇੰਸ ਐਕਟੀਵਿਟੀ ਤਹਿਤ ਬੱਚਿਆਂ ਨੂੰ ਦੱਸਿਆ ਗਿਆ ਕਿ ਮਕਾਨ ਕਿਸ ਤਰ੍ਹਾਂ ਨਾਲ ਬਣਦੇ ਹਨ, ਕਿਸ ਤਰ੍ਹਾਂ ਦੇ ਮਟੀਰੀਅਲ ਦਾ ਇਸਤੇਮਾਲ ਉਸ ’ਚ ਕੀਤਾ ਜਾਂਦਾ ਹੈ। ਉਸਾਰੀ ’ਚ ਕਿਸ ਤਰ੍ਹਾਂ ਦੀ ਸਾਵਧਾਨੀ ਰੱਖਣੀ ਚਾਹੀਦੀ ਹੈ, ਤਾਂ ਜੋ ਸਾਡਾ ਮਕਾਨ ਸਾਡੀ ਸਿਹਤ ਲਈ ਲਾਭਦਾਇਕ ਸਾਬਿਤ ਹੋਵੇਗਾ। ਟੀਚਰ ਦਿਵਿਆ ਨੇ ਬੱਚਿਆਂ ਨੂੰ ਡਿਜੀਟਲ ਬੋਰਡ ਦੁਆਰਾ ਦੱਸਿਆ ਕਿ ਪਹਾਡ਼ੀ ਖੇਤਰਾਂ ’ਚ ਮਕਾਨ ਢਲਾਨ ਵਾਲੇ ਹੁੰਦੇ ਹਨ, ਤਾਂ ਜੋ ਉਥੇ ਲਗਾਤਾਰ ਮੀਂਹ ਪੈਣ ਤੇ, ਬਰਫ ਪੈਣ ਤੇ ਪਾਣੀ ਲਗਾਤਾਰ ਥੱਲੇ ਆਉਂਦਾ ਰਹੇ, ਜਦ ਤਿਕ ਸਮਤਲ ਖੇਤਰਾਂ ’ਚ ਮਕਾਨ ਦੂਜੇ ਪ੍ਰਕਾਰ ਦੇ ਬਣਾਏ ਜਾਂਦੇ ਹਨ। ਉਨ੍ਹਾਂ ਮਕਾਨ ਦੀ ਉਸਾਰੀ ’ਚ ਇਸਤੇਮਾਲ ਹੋਣ ਵਾਲੀ ਸਮੱਗਰੀ ਤੇ ਵੱਖ-ਵੱਖ ਪ੍ਰਕਾਰ ਦੇ ਮਕਾਨਾਂ ਦੀ ਉਸਾਰੀ ਕਿਵੇਂ ਕੀਤੀ ਜਾਂਦੀ, ਇਸ ਦੀ ਵਿਸਥਾਰ ਪੂਰਵਕ ਜਾਣਕਾਰੀ ਬੱਚਿਆਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਘਰ ਦਾ ਹਰ ਕਮਰਾ ਅਜਿਹਾ ਹੋਣਾ ਚਾਹੀਦਾ ਸੂਰਜ ਦੀ ਰੋਸ਼ਨੀ ਪੈ ਸਕੇ। ਕਿਉਂਕਿ ਸੂਰਜ ਨਾਲ ਆਉਣ ਵਾਲੀ ਕਿਰਨਾਂ ਬੈਕਟੀਰੀਆ ਤੇ ਹਾਨੀਕਾਰਕ ਕੀਟਾਣੂਆਂ ਨੂੰ ਖਤਮ ਕਰਦੀ ਹੈ। ਪ੍ਰਿੰਸੀਪਲ ਸਮਰਿਤੀ ਭੱਲਾ ਤੇ ਡੀਨ ਅਮਿਤਾ ਮਿੱਤਲ ਨੇ ਦੱਸਿਆ ਕਿ ਬੱਚਿਆਂ ਨੂੰ ਹਰ ਛੋਟੀ ਤੋਂ ਛੋਟੀ ਚੀਜ਼ਾਂ ਦੀ ਜਾਣਕਾਰੀ ਦੇਣ ਸਬੰਧੀ ਸਕੂਲ ਵਲੋਂ ਅਜਿਹੀ ਐਕਟੀਵਿਟੀ ਕਰਵਾਈ ਜਾਂਦੀ ਹੈ। ਇਸ ਮੌਕੇ ਕੋਆਡੀਨੇਟਰ ਰੀਮਾ ਵਾਂਚੂ, ਮਨਮੋਹਨ, ਜੈਸਵਿਨ ਜੇਮਸ ਹਾਜ਼ਰ ਸਨ।
ਅਧਿਆਪਕ ਆਗੂਆਂ ਦੀਆਂ ਸੇਵਾਵਾਂ ਖਤਮ ਕਰਨ ਵਿਰੁੱਧ ਰੋਸ ਪ੍ਰਦਰਸ਼ਨ
NEXT STORY