ਮੋਗਾ (ਗੋਪੀ ਰਾਊਕੇ)-ਵਿਦਿਅਕ ਸੰਸਥਾ ਮਿਲੇਨੀਅਮ ਵਰਲਡ ਸਕੂਲ ’ਚ ਚੇਅਰਮੈਨ ਵਾਸੂ ਸ਼ਰਮਾ ਦੀ ਅਗਵਾਈ ਹੇਠ ਸੁਰੱਖਿਅਤ ਇੰਟਰਨੈੱਟ-ਡੇ ਮਨਾਇਆ ਗਿਆ। ਇਸ ਸਮੇਂ ਵਿਦਿਆਰਥੀਆਂ ਨੂੰ ਅਸੈਂਬਲੀ ’ਚ ਸੰਬੋਧਨ ਕਰਦਿਆ ਪ੍ਰਿੰਸੀਪਲ ਸੂਜੀ. ਕੇ. ਵੀ. ਨੇ ਦੱਸਿਆ ਕਿ ਸੁਰੱਖਿਅਤ ਇੰਟਰਨੈੱਟ ਦਿਵਸ ਫਰਵਰੀ ਦੇ ਦੂਜੇ ਹਫਤੇ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਸਾਲ 2018 ’ਚ ਇਹ ਦਿਵਸ 6 ਫਰਵਰੀ ਨੂੰ ਮਨਾਇਆ ਗਿਆ। ਅੰਤਰਰਾਸ਼ਟਰੀ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਉਣ ਦੇ ਪਿੱਛੇ ਪ੍ਰਮੁੱਖ ਮਕਸਦ ਲੋਕਾਂ ਨੂੰ ਵਿਸ਼ੇਸ਼î ਤੌਰ ’ਤੇ ਬੱਚਿਆਂ ਅਤੇ ਨੌਜਵਾਨ ਲੋਕਾਂ ਨੂੰ ਆਨਲਾਈਨ ਅਤੇ ਮੋਬਾਇਲ ਫੋਨ ਦੇ ਸੁਰੱਖਿਅਤ ਅਤੇ ਜ਼ਿੰਮੇਵਾਰ ਇਸਤੇਮਾਲ ਲਈ ਪ੍ਰੋਤਸਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸੁਰੱਖਿਅਤ ਇੰਟਰਨੈੱਟ ਦਿਵਸ ਦੇ ਤੌਰ ’ਤੇ ਰੇਡੀਓ ਦੇ ਦੁਆਰਾ ਲੋਕਾਂ ਨੂੰ ਏ. ਟੀ. ਐੱਮ. ਅਤੇ ਡੇਬਿਟ ਕਾਰਡ ਨਾਲ ਜੁਡ਼ੀ ਆਨਲਾਈਨ ਠੱਗੀ ਤੋਂ ਬਚਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਦਿਨ ਪੋਸਟਰ ਅਤੇ ਪੰਫਲੇਟ ਦੁਆਰਾ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਈਬਰ ਕ੍ਰਾਈਮ ਸੈੱਲ ਵਲੋਂ ਇਸ ਦਿਨ ਵਿਸ਼ੇਸ਼ ਸਮਾਗਮ ਆਯੋਜਿਤ ਕਰ ਕੇ ਬੱਚਿਆਂ ਅਤੇ ਨੌਜਵਾਨਾਂ ਸਮੇਤ ਲੋਕਾਂ ਨੂੰ ਇੰਟਰਨੈੱਟ ’ਤੇ ਕੰਮ ਕਰਨ ਦੌਰਾਨ ਇਸਤੇਮਾਲ ਕੀਤੀ ਜਾਣ ਵਾਲੀ ਸਾਵਧਾਨੀ ਬਾਰੇ ਦੱਸਿਆ ਜਾਂਦਾ ਹੈ। ਸਕੂਲ ਚੇਅਰਮੈਨ ਵਾਸੂ ਸ਼ਰਮਾ ਨੇ ਕਿਹਾ ਕਿ ਅਜਿਹੇ ਦਿਵਸ ਮਨਾਉਣ ਦਾ ਮੰਤਵ ਵਿਦਿਆਰਥੀਆਂ ਨੂੰ ਸਮੇਂ-ਸਮੇਂ ’ਤੇ ਜਾਗਰੂਕ ਕਰਨਾ ਹੈ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
ਚਾਈਨਾ ਡੋਰ ਵਿਰੁੱਧ ਵਿਦਿਆਰਥੀਆਂ ਨੇ ਕੱਢੀ ਰੈਲੀ
NEXT STORY