ਮੋਗਾ (ਬਿੰਦਾ)-ਮੋਗਾ ਜ਼ਿਲੇ ਦੇ ਪਿੰਡ ਘੱਲ ਕਲਾਂ ਦੀ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਹੋਈ, ਜਿਸ ’ਚ ਸਰਬਸੰਮਤੀ ਨਾਲ ਜਸਵਿੰਦਰ ਸਿੰਘ ਵਿਰਕ ਨੂੰ ਸਭਾ ਦਾ ਪ੍ਰਧਾਨ, ਮੁਕੰਦ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸੁਖਮੰਦਰ ਸਿੰਘ, ਭੁਪਿੰਦਰ ਸਿੰਘ, ਕਰਨੈਲ ਸਿੰਘ, ਗੁਰਨਾਮ ਸਿੰਘ, ਜਸਪਾਲ ਰਾਣੀ, ਕਮਲਜੀਤ ਕੌਰ, ਪ੍ਰਭਦੀਪ ਸਾਰਿਆਂ ਨੂੰ ਕਮੇਟੀ ਮੈਂਬਰ ਚੁਣਿਆ ਗਿਆ।ਇਸ ਨਵੇਂ ਚੁਣੇ ਮੈਂਬਰਾਂ ਨੇ ਪਿੰਡਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਸਭਾ ਦੇ ਵਿਕਾਸ ’ਚ ਆਪਣਾ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਪਿੰਡ ਘੱਲ ਕਲਾਂ ਦੇ ਸਰਪੰਚ ਸਿਮਰਨਜੀਤ ਸਿੰਘ ਗਿੱਲ ਰਿੱਕੀ, ਗੁਰਪ੍ਰਤਾਪ ਸਿੰਘ ਸਰਪੰਚ, ਪੰਚ ਜਤਿੰਦਰ ਸਿੰਘ, ਕੁਲਜੀਤ ਸਿੰਘ ਦੇਵ ਪੰਚ, ਬਲਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹੀ ਛੇਂਵੀ, ਸਕੱਤਰ ਸਭਾ ਕਮਲਪ੍ਰੀਤ ਸਿੰਘ ਲਵੀ, ਨਿਰੰਜਣ ਸਿੰਘ ਕੈਸ਼ੀਅਰ, ਚਰਨਜੀਤ ਸਿੰਘ ਸੀਨੀਅਰ ਕਾਂਗਰਸੀ ਆਗੂ, ਨਿਰਮਲਜੀਤ ਸਿੰਘ, ਬੇਅੰਤ ਸਿੰਘ, ਲਖਵੀਰ ਸਿੰਘ, ਬਲੌਰ ਸਿੰਘ, ਹਰਪਿੰਦਰ ਸਿੰਘ ਪਿੱਤੂ, ਰਣਪਿੰਦਰ ਸਿੰਘ, ਗੁਰਪ੍ਰੀਤ ਵਿਰਕ, ਬਲਵਿੰਦਰ ਵਿਰਕ, ਰੁਲਦੂ ਸਿੰਘ, ਜਤਿੰਦਰ ਨੀਲਾ, ਸੁਖਜਿੰਦਰ ਸਿੰਘ ਸੁੱਖਾ, ਨਿਰਮਲ ਧਾਲੀਵਾਲ, ਚਰਨਜੀਤ ਸਿੰਘ ਖੇਤਾਂ ਵਾਲੇ ਆਦਿ ਹਾਜ਼ਰ ਸਨ।
ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ
NEXT STORY