ਮੋਗਾ (ਗੋਪੀ ਰਾਊਕੇ)-‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮੋਗਾ-1 ਵੱਲੋਂ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਪਿੰਡ ਚਡ਼੍ਹਿੱਕ ਵਿਖੇ ਇਕ ਵਿਸ਼ਾਲ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਦੌਰਾਨ ਡਾ. ਅਰਸ਼ਦੀਪ ਕੌਰ ਕੀਟ ਵਿਗਿਆਨੀ ਕੇ. ਵੀ. ਕੇ. ਮੋਗਾ ਨੇ ਕਿਸਾਨਾਂ ਨੂੰ ਹਾਡ਼ੀ ਦੀਆਂ ਫੱਸਲਾਂ ਦੇ ਕੀਡ਼ੇ-ਮਕੌਡ਼ੇ ਅਤੇ ਬੀਮਾਰੀਆਂ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਬਾਰੇ ਦੱਸਦਿਆਂ ਕਿਸਾਨਾਂ ਨੂੰ ਬੋਲਡ਼ੀਆਂ ਜਹਿਰਾਂ ਇਨ੍ਹਾਂ ਫਸਲਾਂ ਉੱਪਰ ਨਾ ਪਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਡਾ. ਨਵਦੀਪ ਸਿੰਘ ਜੌਡ਼ਾ ਖੇਤੀਬਾਡ਼ੀ ਵਿਕਾਸ ਅਫਸਰ ਮੋਗਾ ਨੇ ਕਿਸਾਨਾਂ ਨਾਲ ਅਜੋਕੇ ਖੇਤੀ ਸੰਕਟ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਲਈ ਨੌਜਵਾਨਾਂ ਵੱਲੋਂ ਗਰੁੱਪ ਬਣਾਕੇ ਪਿੰਡਾਂ ’ਚ ਸਾਂਝੀ ਖੇਤੀ ਸ਼ੁਰੂ ਕਰਨ ਦੀ ਅਪੀਲ ਕਰਨ ਲਈ ਕਿਹਾ ਅਤੇ ਆਪਣੀ ਫਸਲ ਨੂੰ ਪ੍ਰੋਸੈਸਿੰਗ ਯੂਨਿਟ ਲਾ ਕੇ ਆਪਣੇ ਹੱਥੀ ਪੈਕਿੰਗ ਕਰ ਕੇ ਮਾਰਕੀਟ ’ਚ ਲਿਆਉਣ ਦੀ ਸਲਾਹ ਦਿੱਤੀ ਤਾਂ ਜੋ ਕਿਸਾਨਾਂ ਦੀ ਆਮਦਨ ’ਚ ਵਾਧਾ ਹੋ ਸਕੇ। ਇਸ ਉਪਰੰਤ ਡਿਪਟੀ ਡਾਇਰੈਕਟਰ ਡਾ. ਅਮਨਦੀਪ ਸਿੰਘ ਬਰਾਡ਼ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨੀ ਦੇ ਮਿਆਰ ਨੂੰ ਉੱਪਰ ਚੁਕਣ ਲਈ ਖੇਤੀ ਮਾਹਿਰਾਂ ਨਾਲ ਜੁਡ਼ੇ ਰਹਿਣ ਅਤੇ ਫਸਲਾਂ ਦੀ ਕਾਸ਼ਤ ਦੇ ਨਾਲ-ਨਾਲ ਹੋਰ ਖੇਤੀ ਸਹਾਇਕ ਧੰਦੇ ਵੀ ਅਪਨਾਉਣ। ਇਸ ਉਪਰੰਤ ਡਾ. ਬਰਾਡ਼ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਜਲਦ ਹੀ ਭਾਰਤ ਸਰਕਾਰ ਦੀ ਸਹਾਇਕ ਨਾਲ ਕੇ. ਵੀ. ਕੇ. ਬੁੱਧ ਸਿੰਘ ਵਾਲਾ ਵਿਖੇ ਸਰੋਂ ’ਚੋਂ ਤੇਲ ਕੱਢਣ ਲਈ ਪ੍ਰੋਸੈਸਿੰਗ ਯੂਨਿਟ ਲਾਇਆ ਜਾ ਰਿਹਾ ਹੈ। ਇਸ ਉਪਰੰਤ ਡਾ. ਗੁਰਦੀਪ ਸਿੰਘ ਖੇਤੀਬਾਡ਼ੀ ਅਫਸਰ, ਡਾ. ਜਤਿੰਦਰ ਸਿੰਘ ਏ. ਡੀ. ਓ. ਨੇ ਜਿਥੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਉੱਥੇ ਡਾ. ਕੁਲਦੀਪ ਸਿੰਘ ਬੁੱਟਰ ਬਲਾਕ ਖੇਤੀਬਾਡ਼ੀ ਅਫਸਰ ਮੋਗਾ-1 ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਪਰਾਲੀ ਅਤੇ ਨਾਡ਼ ਨੂੰ ਅੱਗ ਨਾ ਲਾ ਕੇ ਵਾਤਾਵਰਣ ਨੂੰ ਬਚਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਿਸਾਨਾਂ ਨੂੰ ਘਰ ’ਚ ਸਬਜ਼ੀਆਂ ਉਗਾਉਣ ਦੀ ਪ੍ਰੇਰਣਾ ਦਿੱਤੀ ਗਈ। ਸਮਾਗਮ ਦੌਰਾਨ 10 ਕਿਸਾਨਾਂ ਨੂੰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਸਦਕਾ ਵਿਸ਼ੇਸ਼ ਤੌਰ ’ਤੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਡਾ. ਰਾਜਵਿੰਦਰ ਸਿੰਘ, ਡਾ. ਸਵਰਨਜੀਤ ਸਿੰਘ ਏ. ਡੀ. ਓ., ਰਾਜਿੰਦਰ ਸਿੰਘ, ਅਸ਼ਵਨੀ ਕੁਮਾਰ, ਅਮਰਜੀਤ ਸਿੰਘ, ਸਤਬੀਰ ਸਿੰਘ, ਨਵਜੋਤ ਸਿੰਘ, ਰਿੰਪਲਜੀਤ ਸਿੰਘ ਤੋਂ ਇਲਾਵਾ ਸਰਪੰਚ ਗੁਰਨਾਇਬ ਸਿੰਘ, ਗੁਰਚਰਨ ਸਿੰਘ, ਗੁਰਦੌਰ ਸਿੰਘ, ਹਰਨੇਕ ਸਿੰਘ ਪ੍ਰਧਾਨ ਸੁਸਾਇਟੀ, ਨਛੱਤਰ ਸਿੰਘ, ਜਗਤਾਰ ਸਿੰਘ ਚੇਅਰਮੈਨ, ਸੁਖਮੰਦਰ ਸਿੰਘ, ਨਛੱਤਰ ਸਿੰਘ, ਗੁਲਜਾਰ ਸਿੰਘ, ਗੁਰਮੇਲ ਸਿੰਘ ਬੀਡ਼ ਚਡ਼੍ਹਿੱਕ, ਦਰਸ਼ਨ ਸਿੰਘ ਮੰਡੀਰਾ ਆਦਿ ਹਾਜ਼ਰ ਸਨ।
ਗੁਰਸੇਵਕ ਸਿੰਘ ਓ.ਬੀ.ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਬਣੇ
NEXT STORY