ਮੋਗਾ (ਗੋਪੀ ਰਾਊਕੇ)-ਆਈ.ਐੱਸ.ਐੱਫ. ਕਾਲਜ ਆਫ ਫਾਰਮੇਸੀ ਨੂੰ ਸਟਾਰਟਅਪ ਇੰਡੀਆ ਪੰਜਾਬ ਯਾਤਰਾ ਦਾ ਬੈਸਟ ਇਨੋਵੇਟਿਡ ਐਵਾਰਡ ਹਾਸਲ ਹੋਇਆ ਹੈ। ਸੰਸਥਾ ਦੇ ਡਾਇਰੈਕਟਰ ਡਾ. ਜੀ. ਡੀ. ਗੁਪਤਾ ਨੇ ਦੱਸਿਆ ਕਿ ਸੰਸਥਾ ਦੇ ਐੱਮ. ਫਾਰਮ ਫਾਰਮਾਸਿਊਟਿਕਸ ਦੇ ਵਿਦਿਆਰਥੀ ਅਮਿਤ ਸ਼ਰਮਾ, ਦੀਪਕ ਉਪਾਧਾਏ ਅਤੇ ਟੀਮ ਕੋਆਰਡੀਨੇਟਰ ਡਾ. ਵਿਨੀਤ ਰਾਏ, ਸਲਾਹਕਾਰ ਡਾ. ਰਾਣੀ ਬਾਂਸਲ ਦੀ ਦੇਖ-ਰੇਖ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਸਟਾਰਟਅਪ ਇੰਡੀਆ ਪੰਜਾਬ ਯਾਤਰਾ ਤਹਿਤ ਸਾਇੰਟਿਸਟਾਂ ਵੱਲੋਂ ਇਨੋਵੇਟਿਡ ਸਾਇੰਟਿਸ ਨੂੰ ਬੁਲਾਇਆ ਗਿਆ, ਜਿਸ ਦੀ ਪੇਸ਼ਕਾਰੀ ਪਹਿਲੇ ਚਰਨ ਵਿਚ ਸਕਰੀਨ ’ਤੇ ਕੀਤੀ ਗਈ। ਦੂਜੇ ਚਰਨ ’ਚ ਆਈ.ਐੱਸ.ਐੱਫ. ਕਾਲਜ ਆਫ ਫਾਰਮੇਸੀ ਦੀ ਟੀਮ ਨੇ ਹੈਲਥ ਅਤੇ ਵੈੱਲਨੈੱਸ ਸੈਕਟਰ ਵਿਚ ਪਹਿਲਾ ਸਥਾਨ ਹਾਸਲ ਕੀਤਾ। ਆਈ.ਐੱਸ.ਐੱਫ. ਦੀ ਟੀਮ ਵੱਲੋਂ ਗਰਮਾਬਿੰਦੀ ਤੇ ਇਨੋਵੇਟਿਡ ਆਈਡੀਆ ਨੂੰ ਪੇਸ਼ ਕੀਤਾ ਗਿਆ, ਜਿਸ ਦਾ ਮੁੱਖ ਮੰਤਵ ਸੀ ਕਿ ਗਰਭਵਤੀ ਔਰਤਾਂ ਨੂੰ ਨਿਊਟ੍ਰੀਸ਼ਨ, ਵਿਟਾਮਿਨ, ਆਇਰਨ ਆਦਿ ਦੀ ਲੋਡ਼ ਹੈ। ਦੇਸ਼ ਦਾ ਜ਼ਿਆਦਾਤਰ ਖੇਤਰ ਗ੍ਰਾਮੀਣ ਖੇਤਰ ਵਿਚ ਆਉਂਦਾ ਹੈ, ਜਿਥੇ ਅੱਜ ਵੀ ਔਰਤਾਂ ਨਿਯਮਿਤ ਤੌਰ ’ਤੇ ਬਿੰਦੀ ਦਾ ਇਸਤੇਮਾਲ ਕਰਦੀਆਂ ਹਨ ਅਤੇ ਇਸ ਨੂੰ ਸੁਹਾਗ ਦਾ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਕਲਰ ਅਤੇ ਡਿਜ਼ਾਈਨ ’ਚ ਗਰਮਾਬਿੰਦੀ ਦੀ ਉਸਾਰੀ ਬਹੁਤ ਹੀ ਉਪਯੋਗੀ ਸਾਬਤ ਹੋਵੇਗੀ। ਇਸ ਆਈਡੀਆ ਨੂੰ 40 ਹਜ਼ਾਰ ਨਕਦ ਇਨਾਮ, ਸਰਟੀਫਿਕੇਟ ਤੇ ਹੋਰ ਅੱਗੇ ਵਧਣ ਲਈ ਪ੍ਰੋਤਸਾਹਿਤ ਕੀਤਾ ਗਿਆ। ਵਿਦਿਆਰਥੀਆਂ ਦੀ ਆਈ.ਟੀ. ਮੰਤਰੀ ਪੰਜਾਬ ਸਰਕਾਰ ਨਾਲ ਮੁਲਾਕਾਤ ਕਰਵਾਈ ਗਈ। ਟੀਮ ਦੀ ਇਸ ਉਪਲੱਬਧੀ ’ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ.ਜੀ.ਡੀ. ਗੁਪਤਾ, ਵਾਈਸ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਅਤੇ ਸਮੂਹ ਸਟਾਫ ਮੈਂਬਰਾਂ ਨੇ ਵਧਾਈ ਦਿੱਤੀ।
ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੋਈ
NEXT STORY