ਮੋਗਾ (ਚਟਾਨੀ)-‘ਇਲਾਜ ਨਾਲ ਪ੍ਰਹੇਜ਼ ਚੰਗਾ’ ਵਿਸ਼ੇ ’ਤੇ ਜਨਤਾ ਧਰਮਸ਼ਾਲਾ ਵਿਖੇ ਇਕ ਵਿਸ਼ੇਸ਼ ਸੈਮੀਨਾਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਡਾਕਟਰ ਕੇਵਲ ਸਿੰਘ ਖੋਟੇ ਵੱਲੋਂ ਕੀਤੀ ਗਈ। ਡਾ. ਖੋਟੇ ਨੇ ਕਿਹਾ ਕਿ ਮਨੁੱਖ ਦੁਆਲੇ ਮਜ਼ਬੂਤ ਹੋਇਆ ਕੈਂਸਰ, ਪੀਲੀਏ ਅਤੇ ਟੀ.ਬੀ ਆਦਿ ਬੀਮਾਰੀਆਂ ਦਾ ਘੇਰਾ ਲੋਕਾਂ ਅੰਦਰ ਸਿਹਤ ਪ੍ਰਤੀ ਜਾਗਰੂਕਤਾ ਦੀ ਘਾਟ ਦਾ ਨਤੀਜਾ ਹੈ। ਇਸ ਸੈਮੀਨਾਰ ਦੇ ਮੁੱਖ ਬੁਲਾਰਿਆਂ ਡਾ. ਪ੍ਰਭਾਤ ਕੁਮਾਰ ਐੱਮ.ਐੱਸ., ਐੱਮ.ਸੀ.ਐੱਚ. ਤੇ ਡਾ. ਰਜੀਵ ਗਰੋਵਰ, ਐੱਮ.ਡੀ.ਡੀ.ਐੱਮ. (ਪੇਟ ਦੀਆਂ ਬੀਮਾਰੀਆਂ ਦੇ ਮਾਹਿਰ) ਨੇ ਕੈਂਸਰ, ਪੀਲੀਆ ਤੇ ਪੇਟ ਦੇ ਰੋਗਾਂ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੀਮਾਰੀਆਂ ਦੀ ਰੋਕਥਾਮ ਲਈ ਗੰਦਗੀ ਮੁਕਤ ਆਲਾ-ਦੁਆਲਾ, ਸਾਫ-ਸੁਥਰੀਆਂ ਖਾਣ ਵਾਲੀਆਂ ਵਸਤਾਂ ਦੀ ਵਰਤੋਂ, ਪੌਸ਼ਟਿਕ ਭੋਜਨ ਦਾ ਸੇਵਨ ਅਤੇ ਆਪਣੇ ਆਪ ਨੂੰ ਤਣਾਅ ਤੋਂ ਮੁਕਤ ਰੱਖਣਾ ਜ਼ਰੂਰੀ ਹੈ। ਡਾਕਟਰਾਂ ਕਿਹਾ ਕਿ ਇਕੱਲਾ ਇਲਾਜ ਹੀ ਮਨੁੱਖ ਨੂੰ ਬੀਮਾਰੀਆਂ ਤੋਂ ਮੁਕਤ ਕਰਨ ’ਚ ਸਹਾਈ ਨਹੀਂ ਹੋ ਸਕਦਾ ਸਗੋਂ ਪ੍ਰਹੇਜ਼ ਵੀ ਜ਼ਰੂਰੀ ਹੈ। ਸੈਮੀਨਾਰ ਦੇ ਦੂਜੇ ਪਡ਼ਾਅ ਵਿਚ ਜਥੇਬੰਦੀ ਦੇ ਆਗੂਆਂ ਡਾ. ਸੁਖਵਿੰਦਰ ਸਿੰਘ ਬਾਘਾਪੁਰਾਣਾ, ਡਾ.ਜਸਵੀਰ ਮਾਣੂੰਕੇ, ਮੰਗਤ ਰਾਏ ਬੁੱਧ ਸਿੰਘ ਵਾਲਾ, ਬਲਜਿੰਦਰ ਨੱਥੋਕੇ, ਪਵਨਦੀਪ ਸਮਾਧ ਭਾਈ, ਗੁਰਚਰਨ ਸਾਹੋਕੇ, ਡਾ. ਚੰਦ ਸਿੰਘ ਬਾਘਾਪੁਰਾਣਾ, ਜਤਿੰਦਰ ਦੀਪ ਕੋਟਲਾ, ਡਾ. ਗੁਰਮੇਲ ਸਿੰਘ ਲਧਾਈਕੇ, ਬਲਦੇਵ ਕਾਲੇਕੇ, ਗੁਰਮੇਲ ਸਿੰਘ ਨੱਥੋਕੇ ਅਤੇ ਅਵਤਾਰ ਸਿੰਘ ਮਾਣੂੰਕੇ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਰਜਿਸਟ੍ਰੇਸ਼ਨ ਦੀ ਮੰਗ ਪੂਰੀ ਕਰ ਕੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਤਣਾਅ ਮੁਕਤ ਕੀਤਾ ਜਾਵੇ।
ਡਾ. ਹਰਜੋਤ ਪੰਜਾਬ ਪਬਲੀਸਿਟੀ ਕਮੇਟੀ ਦੇ ਮੈਂਬਰ ਨਿਯੁਕਤ
NEXT STORY