ਮੋਗਾ (ਸੰਦੀਪ)-ਕਲਰਕ ਬਾਰ ਐਸੋਸੀਏਸ਼ਨ ਕਮੇਟੀ ਦਾ ਸਰਵ ਸੰਮਤੀ ਨਾਲ ਗਠਨ ਕੀਤਾ ਗਿਆ। ਇਸ ਦੌਰਾਨ ਸੋਨੂੰ ਅਰੋਡ਼ਾ ਨੂੰ ਕਮੇਟੀ ਦਾ ਚੇਅਰਮੈਨ ਅਤੇ ਹਰਮੰਦਰ ਸਿੰਘ ਚੀਮਾਂ ਨੂੰ ਪ੍ਰਧਾਨ, ਜਗਤਾਰ ਸਿੰਘ ਮੋਠਾਂ ਵਾਲੀ ਨੂੰ ਵਾਇਸ ਪ੍ਰਧਾਨ, ਕਰਮਜੀਤ ਸਿੰਘ ਨੀਟਾ ਨੂੰ ਜਨਰਲ ਸਕੱਤਰ, ਮੰਗਪ੍ਰੀਤ ਸਿੰਘ ਸਿੰਘਾਂਵਾਲਾ ਨੂੰ ਵਿੱਤ ਸਕੱਤਰ ਅਤੇ ਰਮਨ ਬਾਵਾ ਜੁਆਇੰਟ ਸਕੱਤਰ ਚੁਣਿਆਂ ਗਿਆ। ਚੋਣ ਉਪਰੰਤ ਜ਼ਿਲਾ ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਰਾਜਪਾਲ ਸ਼ਰਮਾਂ ਸਮੇਤ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਵਕੀਲ ਭਾਈਚਾਰੇ ਨੇ ਚੁਣੇ ਗਏ ਅਹੁਦੇਦਾਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਸੁਨੀਲ ਖੰਨਾ, ਗੈਰੀ ਅਰੋਡ਼ਾ, ਰਮਨ ਸੈਣੀ, ਦਿਲਬਾਗ ਸਿੰਘ, ਜਸਪਾਲ ਸਿੰਘ, ਸੁਨੀਲ ਕੁਮਾਰ, ਪਵਨ ਕੁਮਾਰ, ਬਾਜ ਸਿੰਘ, ਗੁਰਭਿੰਦਰ ਸਿੰਘ ਘਈ, ਸੰਦੀਪ ਸ਼ਰਮਾਂ, ਗਗਨ ਧੱਲੇਕੇ, ਬੰਟੀ ਮੌਂਗਾਂ, ਗੋਪੀ ਡਰੋਲੀ, ਜੀਵਨ ਮਾਣੂੰਕੇ, ਹਰਦੀਪ ਗਿੱਲ, ਸੋਮਦੱਤ ਸ਼ਰਮਾਂ, ਹਰਜੋਤ ਚਡ਼ਿੱਕ, ਕਮਲ ਰਾਜੇਅਆਣਾ, ਜਗਦੀਸ਼ ਸਿੰਘ, ਸ਼ੁਸੀਲ ਕੁਮਾਰ, ਰਿੱਕੀ ਜੱਸਡ਼, ਜੱਸਾ ਜੌਹਲ, ਰਵਿੰਦਰ ਸਿੰਘ, ਵਰਿੰਦਰ ਸਿੰਘ ਸਿੰਘਾਂਵਾਲਾ ਆਦਿ ਹਾਜ਼ਰ ਸਨ।
ਕਾਲਜ ’ਚ ਜਾਗਰੂਕਤਾ ਸੈਮੀਨਾਰ
NEXT STORY