ਮੋਗਾ (ਸੰਦੀਪ)-ਤੰਬਾਕੂ ਵਿਰੋਧੀ ਜਾਗਰੂਕਤਾ ਜੰਗ ਦੀ ਲਡ਼ੀ ’ਚ ਵਾਧਾ ਕਰਦੇ ਹੋਏ, ਸਰਕਾਰੀ ਬਹੁ-ਤਕਨੀਕੀ ਕਾਲਜ ਗੁਰੂ ਤੇਗ ਬਹਾਦਗਡ਼੍ਹ ਵਿਚ ਜਾਗਰੂਕਤਾ ਸੈਮੀਨਾਰ ਹੋਇਆ। ਇਸ ਸਮੇਂ ਪ੍ਰੋਗਰਾਮ ਅਫਸਰ ਬਲਵਿੰਦਰ ਸਿੰਘ ਨੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਮੌਕੇ ਇਕ ਪ੍ਰੋਜੈਕਟਰ ਰਾਹੀਂ ਤਿਆਰ ਕੀਤੀ ਪ੍ਰੈਜਨਟੇਸ਼ਨ ਰਾਹੀਂ ਮਾਨਸਿਕ ਰੋਗਾਂ ਦੇ ਮਾਹਿਰ ਡਾ. ਚਰਨਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸਲਾਇਡ ਸ਼ੋਅ ਰਾਹੀਂ ਕਿਹਾ ਕਿ ਤੰਬਾਕੂ ਸੇਵਨ ਸਿੱਧੇ ਤੌਰ ’ਤੇ ਦੂਸਰੇ ਵੱਡੇ ਨਸ਼ਿਆ ਦਾ ਪ੍ਰਵੇਸ਼ ਦੁਆਰ ਹੈ ਅਤੇ ਕੈਂਸਰ ਨੂੰ ਸੱਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਇਲਾਜ ਪੰਜਾਬ ਸਰਕਾਰ ਵੱਲੋਂ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਸਾਹਿਬਾਨਾ ਵੱਲੋਂ ਮੁਫਤ ਅਤੇ ਵਧੀਆ ਤਰੀੇਕੇ ਨਾਲ ਸਿਵਲ ਹਸਪਤਾਲ ਵਿੱਚ ਕੀਤਾ ਜਾਂਦਾ ਹੈ। ਇਸ ਮੌਕੇ ਹਾਜ਼ਰ ਕਾਰਜਕਾਰੀ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਵੀ ਆਪਣੇ ਵਿਚਾਰ ਰੱਖੇ। ਸੈਮੀਨਾਰ ਦੌਰਾਨ ਜ਼ਿਲਾ ਸਿੱਖਿਆ ਅਤੇ ਸੂਚਨਾ ਅਫਸਰ ਕ੍ਰਿਸ਼ਨਾ ਸ਼ਰਮਾ, ਕਮਲ ਸੇਠੀ ਸੀਨੀਅਰ ਫਾਰਮਾਸਿਸਟ , ਅੰਮ੍ਰਿਤ ਸ਼ਰਮਾ , ਐੱਨ. ਜੀ. ਓ. ਸਮਾਜ ਸੇਵੀ ਸੋਸਾਇਟੀ ਦੇ ਅਹੁਦੇਦਾਰ ਡਾ. ਬਲਰਾਜ ਸਿੰਘ ਰਾਜੂ, ਬਿੱਟਾ ਸ਼ਰਮਾ, ਅਤੇ ਦੀਪਕ ਅਰੋਡ਼ਾ ਤੋਂ ਇਲਾਵਾ ਸਮੂਹ ਸਟਾਫ ਅਤੇ ਇੱਕਤਰ ਵਿਦਿਆਰਥੀਆ ਨੇ ਇਸ ਸੈਮੀਨਾਰ ਦਾ ਭਰਪੂਰ ਲਾਹਾ ਲਿਆ।
ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ
NEXT STORY