ਮੋਗਾ (ਬਿੰਦਾ)- ਰੂਰਲ ਐੱਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਅਤੇ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਮੋਗਾ ਵੱਲੋਂ ਸਾਂਝੇ ਤੌਰ ’ਤੇ ਲੋਕਾਂ ਨੂੰ ਪਾਖੰਡੀ ਸਾਧਾਂ, ਰਾਜਨੀਤਕ ਆਗੂਆਂ ਤੇ ਚਲਾਕ ਲੋਕਾਂ ਵੱਲੋਂ ਪਰੋਸੇ ਜਾਂਦੇ ਝੂਠ ਨੂੰ ਸਮਝਣ ਦੇ ਯੋਗ ਬਣਾਉਣ ਲਈ ਪਿੰਡਾਂ ’ਚ ਲੋਕ ਪੱਖੀ ਬੋਲੀਆਂ ਤੇ ਗੀਤਾਂ ਰਾਹੀਂ ਜਾਗਰੂਕ ਕਰਨ ਦੀ ਮੁਹਿੰਮ ਵਿੱਢੀ ਗਈ ਹੈ, ਜਿਸ ਦਾ ਪਹਿਲਾ ਪ੍ਰੋਗਰਾਮ ਡੇਰਾ ਤ੍ਰਿਵੈਣੀ ਪਿੰਡ ਡਾਲਾ ਵਿਖੇ ਕਰਵਾਇਆ ਗਿਆ, ਜਿਸ ’ਚ ਲੋਕ ਪੱਖੀ ਅਤੇ ਇਨਕਲਾਬੀ ਗਾਇਕ ਜਗਸੀਰ ਜੀਦਾ ਨੇ ਆਪਣੀਆਂ ਲੋਕ ਪੱਖੀ ਬੋਲੀਆਂ ਅਤੇ ਇਨਕਲਾਬੀ ਗੀਤਾਂ ਨਾਲ ਲੋਕਾਂ ਨੂੰ ਕੀਲ ਲਿਆ ਅਤੇ ਸਮਾਜ ਅੰਦਰ ਫੈਲੇ ਝੂਠ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਜੀਦਾ ਨੇ ਰਾਜਨੀਤਕ ਗੰਧਲੇਪਣ, ਪਾਖੰਡੀ ਸਾਧਾਂ ਦੇ ਝੂਠਾਂ, ਕਿਸਾਨੀ ਅਤੇ ਨੌਜਵਾਨੀ ਨੂੰ ਦਰਪੇਸ਼ ਸਮੱਸਿਆਵਾਂ, ਸਮਾਜਕ ਬੁਰਾਈਆਂ ਅਤੇ ਸਮਾਜ ਅੰਦਰ ਪ੍ਰਚੱਲਿਤ ਕੂਡ਼ ਪ੍ਰਥਾਵਾਂ ’ਤੇ ਤਿੱਖਾ ਵਿਅੰਗ ਕਰਦੀਆਂ ਗੱਲਾਂ ਕੀਤੀਆਂ। ਉਨ੍ਹਾਂ ਨੇ ਲੋਕ ਪੱਖੀ ਬੋਲੀਆਂ ਤੋਂ ਇਲਾਵਾ ਗੀਤਾਂ ਜੱਟ ਦੀ ਜੂਨ ਬੁਰੀ ਤੇ ਅਸੀਂ ਗੁਲਾਮ ਹਾਂ ਜੱਟਾਂ ਦੇ, ਹੱਕ ਮੰਗੀਏ ਬਰਾਬਰ ਦੇ ਕਾਹਤੋਂ ਬੂਟ ਪਾਲਸ਼ਾਂ ਕਰੀਏ, ਬਾਬੇ ਬੋਤਲ ਬਹਾਨੇ ਨਾਲ ਪੀ ਗਏ ਤੇ ਚੀਚੀ ਨਾਲ ਸਿੱਟਾ ਕੱਢ ਕੇ ਨਾਲ ਲੋਕਾਂ ਨੂੰ ਝੰਜੋਡ਼ਿਆ । ਇਸ ਮੌਕੇ ਰੂਰਲ ਐੱਨ.ਜੀ.ਓ. ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਸਾਡੇ ਆਲੇ-ਦੁਆਲੇ ਚਲਾਕ ਲੋਕਾਂ ਨੇ ਝੂਠ ਦਾ ਅਜਿਹਾ ਤਾਣਾ-ਬਾਣਾ ਬੁਣਿਆ ਹੈ ਕਿ ਆਮ ਲੋਕਾਂ ਨੂੰ ਸੱਚ ਅਤੇ ਝੂਠ ’ਚ ਅੰਤਰ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ਸਮੇਂ ਜਗਸੀਰ ਜੀਦਾ ਨੂੰ ਦੋਨਾਂ ਸੰਸਥਾਵਾਂ ਵੱਲੋਂ ਸਨਮਾਨਤ ਵੀ ਕੀਤਾ ਗਿਆ। ਇਸ ਸਮੇਂ ਸਮਾਜ ਸੇਵਾ ਸੋਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸੰਨਿਆਸੀ, ਰੂਰਲ ਐੱਨ.ਜੀ.ਓ. ਦੇ ਸੀਨੀਅਰ ਮੈਂਬਰ ਜਸਵੀਰ ਡਾਲਾ, ਹਰਜਿੰਦਰ ਸਿੰਘ ਚੁਗਾਵਾਂ, ਤੀਰਥ ਸਿੰਘ ਮੱਦੋਕੇ, ਬਲਜਿੰਦਰ ਸਿੰਘ ਬੱਲੀ ਨੰਬਰਦਾਰ, ਬਲਜੀਤ ਸਿੰਘ, ਸਿਕੰਦਰ ਸਿੰਘ ਸਾਬਕਾ ਸਰਪੰਚ, ਮਾਸਟਰ ਚਰਨਜੀਤ ਸਿੰਘ ਡਾਲਾ, ਚਮਕੌਰ ਸਿੰਘ, ਕਾਮਰੇਡ ਰਣਜੀਤ ਸਿੰਘ, ਹਰਪ੍ਰੀਤ ਬਾਵਾ, ਦਰਬਾਰਾ ਸਿੰਘ, ਮਾ. ਇਕਬਾਲ ਸਿੰਘ ਅਤੇ ਹਰਚੰਦ ਭਿੰਡਰ ਆਦਿ ਹਾਜ਼ਰ ਸਨ।
ਜਿਮਨਾਸਟਿਕ ’ਚ ਸੁਖਾਨੰਦ ਕਾਲਜ ਦੀਆਂ ਖਿਡਾਰਨਾਂ ਜਿੱਤੇ ਮੈਡਲ
NEXT STORY