ਮੋਗਾ (ਆਜ਼ਾਦ)-ਅਣਪਛਾਤੇ ਚੋਰਾਂ ਵੱਲੋਂ ਮੋਗਾ ਦੀ ਸੰਘਣੀ ਅਬਾਦੀ ਵਾਲੇ ਇਲਾਕੇ ’ਚ ਸਥਿਤ ਗਲੀ ਨੰਬਰ-2 ਨਿਊ ਟਾਊਨ ਦੀ ਮਸ਼ਹੂਰ ਦੁਕਾਨ ਪ੍ਰੇਮ ਦੀ ਹੱਟੀ ਅਤੇ ਨਾਲ ਲੱਗਦੇ ਲਜ਼ੀਜ ਫੈਮਿਲੀ ਹਾਲ ’ਚੋਂ ਹਜ਼ਾਰਾਂ ਰੁਪਏ ਚੋਰੀ ਕਰ ਕੇ ਲੈ ਜਾਣ ਦਾ ਪਤਾ ਲੱਗਾ ਹੈ। ਚੋਰਾਂ ਨੇ ਦੁਕਾਨ ’ਚ ਪਏ ਗਊ ਮਾਤਾ ਦੇ ਗੱਲੇ ਨੂੰ ਵੀ ਬਖਸ਼ਿਆ। ਚੋਰੀ ਦੀ ਘਟਨਾ ਦਾ ਪਤਾ ਲੱਗਣ ’ਤੇ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਸੁਖਦੇਵ ਸਿੰਘ, ਸਹਾਇਕ ਥਾਣੇਦਾਰ ਕੁਲਦੀਪ ਸਿੰਘ, ਸਹਾਇਕ ਥਾਣੇਦਾਰ ਧਰਮਪਾਲ ਸਿੰਘ ਪੁਲਸ ਪਾਰਟੀ ਸਹਿਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛ-ਗਿੱਛ ਕਰ ਕੇ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ। ਇਸ ਸਬੰਧ ’ਚ ਜਾਣਕਾਰੀ ਦਿੰਦਿਆ ਰਾਕੇਸ਼ ਕੰਬੋਜ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਮਿਠਾਈਆਂ ਵਾਲੀ ਦੁਕਾਨ ਅਤੇ ਲਜ਼ੀਜ ਫੈਮਿਲੀ ਹਾਲ ਨੂੰ ਬੰਦ ਕਰ ਕੇ ਘਰ ਚੱਲੇ ਗਏ, ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਜਦੋਂ ਉਨ੍ਹਾਂ ਆ ਕੇ ਦੁਕਾਨ ਖੋਲ੍ਹੀ ਤਾਂ ਵੇਖਿਆ ਕਾਉਂਟਰ ’ਤੇ ਪਿਆ ਗਊ ਮਾਤਾ ਦੇ ਪੈਸਿਆ ਵਾਲਾ ਗੱਲਾ ਸੁੱਟਿਆ ਹੋਇਆ ਸੀ ਅਤੇ ਉਸ ’ਚੋਂ ਪੈਸੇ ਗਾਇਬ ਸਨ, ਜਿਸ ’ਤੇ ਸਾਨੂੰ ਸ਼ੱਕ ਹੋਇਆ ਕਿ ਅਣਪਛਾਤੇ ਚੋਰਾਂ ਨੇ ਇਹ ਕਾਰਾ ਕੀਤਾ ਹੈ ਅਤੇ ਅਸੀਂ ਪਡ਼ਤਾਲ ਕੀਤੀ ਤਾਂ ਪਤਾ ਲੱਗਾ ਕਿ ਅਣਪਛਾਤੇ ਚੋਰ ਛੱਤ ’ਤੇ ਲੱਗੇ ਗੇਟ ਨੂੰ ਤੋਡ਼ ਕੇ ਪੌਡ਼ੀਆ ਰਾਹੀਂ ਥੱਲੇ ਉਤਰੇ ਅਤੇ ਗਊ ਮਾਤਾ ਦੇ ਗੱਲੇ ਤੋਂ ਇਲਾਵਾ ਮਿਠਾਈਆਂ ਵਾਲੀ ਦੁਕਾਨ ਅਤੇ ਲਜ਼ੀਜ ਫੈਮਿਲੀ ਹਾਲ ਦੇ ਗੱਲਿਆ ਨੂੰ ਤੋਡ਼ ਕੇ ਉਨ੍ਹਾਂ ’ਚੋਂ ਕਰੀਬ 30-35 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ, ਜਿਸ ’ਤੇ ਅਸੀ ਪੁਲਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਸੁਖîਦੇਵ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਨੂੰ ਖੰਗਾਲਣ ’ਤੇ ਉਸ ’ਚ ਇਕ ਵਿਅਕਤੀ ਦੀ ਫੋਟੋ ਆਈ ਹੈ, ਲੇਕਿਨ ਚੋਰ ਸਾਫ ਵਿਖਾਈ ਨਹੀਂ ਦੇ ਰਿਹਾ, ਜਿਸ ਕਰ ਕੇ ਮਾਹਿਰਾਂ ਦੀ ਸਹਾਇਤਾ ਲਈ ਜਾ ਰਹੀ ਹੈ। ਜਲਦੀ ਹੀ ਚੋਰੀ ਦਾ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਧਰਮਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਜਾਵੇਗਾ।
ਸ਼ਿਵ ਮੰਦਰ ਕਮੇਟੀ ਨੇ ਜਗਦੀਸ਼ ਗਰਗ ਪ੍ਰਧਾਨ ਦੀ ਮੌਤ ’ਤੇ ਸ਼ੋਕ ਸਭਾ ਕੀਤੀ
NEXT STORY