ਮੋਗਾ (ਬਿੰਦਾ)- ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਜੀ (ਸ਼ਹੀਦ ਗੰਜ) ਪਿੰਡ ਚਡ਼ਿੱਕ ਵਿਖੇ ਇਕੋਤਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ 51 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਇਕਬਾਲ ਸਿੰਘ ਜੀ ਲੰਗਿਆਣੇ ਵਾਲਿ਼ਆਂ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਉਨ੍ਹਾਂ ਸੰਗਤਾਂ ਨੂੰ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ’ਤੇ ਚੱਲ ਕੇ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਉਪਰੰਤ ਸਮਾਗਮ ’ਚ ਬਾਬਾ ਨਛੱਤਰ ਸਿੰਘ ਜੀ, ਸ਼੍ਰੀ ਦਰਸ਼ਨ ਦਾਸ ਡੇਰਾ ਰਾਮ ਸਿੰਘ ਚੰਨੂ ਵਾਲਾ ਤੇ ਬੀਬੀ ਮਹਿੰਦਰ ਕੌਰ ਬੇਗਮਪੁਰਾ ਅਤੇ ਬੱਚਿਆਂ ਨੇ ਕਵੀਸ਼ਰੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪ੍ਰਧਾਨ ਬਾਬਾ ਗੁਰਦੇਵ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਕੱਤਰ ਪੂਰਨ ਸਿੰਘ ਨੇ ਸਟੇਜ ਦਾ ਸੰਚਾਲਨ ਸੰਭਾਲ਼ਦੇ ਹੋਏ ਦੱਸਿਆ ਕਿ ਲਗਭਗ 150 ਦੇ ਕਰੀਬ ਗ਼ਰੀਬਾਂ ਨੂੰ ਲੋਈਆਂ ਵੰਡ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਮੂਹ ਕਮੇਟੀ ਮੈਂਬਰਾਂ ਖਜ਼ਾਨਚੀ ਮੱਖਣ ਸਿੰਘ, ਜੀਤ ਸਿੰਘ, ਗੁਰਮੇਲ ਸਿੰਘ, ਪ੍ਰਗਟ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਭਾਈ ਗੁਰਦੇਵ ਸਿੰਘ, ਗ੍ਰੰਥੀ ਲਖਵੀਰ ਸਿੰਘ, ਕੁਲਵਿੰਦਰ ਸਿੰਘ, ਤੀਰਥ ਸਿੰਘ, ਸਕੱਤਰ ਪੂਰਨ ਸਿੰਘ ਤੋਂ ਇਲਾਵਾ ਪਿੰਡਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ।
ਆਰਟ ਐਂਡ ਕ੍ਰਾਫਟ ਦੀ ਪ੍ਰਦਰਸ਼ਨੀ ਲਾਈ
NEXT STORY