ਮੋਗਾ (ਗੋਪੀ ਰਾਊਕੇ)-ਪ੍ਰਸਿੱਧ ਵਿਦਿਅਕ ਸੰਸਥਾ ਦਸਮੇਸ਼ ਸਕੂਲ ’ਚ ਡਾਇਰੈਕਟਰ ਗੁਰਬੀਰ ਸਿੰਘ ਜੱਸਲ ਦੀ ਰਹਿਨੁਮਾਈ ਹੇਠ ਆਰਟ ਐਂਡ ਕ੍ਰਾਫਟ ਦੀ ਪ੍ਰਦਰਸ਼ਨੀ ਲਾਈ ਗਈ, ਜਿਸ ਦੌਰਾਨ ਅਧਿਆਪਕ ਸਰਬਜੀਤ ਕੌਰ ਵੱਲੋਂ ਬੱਚਿਆਂ ਤੋਂ ਫਲਾਵਰ ਪੇਂਟ, ਫੋਟੋ ਫਰੇਮ, ਝੂੁਲੇ, ਸ਼ੋਅ ਪੀਸ, ਬੈਂਗਲਸ ਬਾਕਸ, ਗੁਲਦਸਤੇ ਆਦਿ ਤਿਆਰ ਕਰਵਾਏ ਗਏ, ਜਿਸ ਦਾ ਨਿਰੀਖਣ ਸਕੂਲ ਡਾਇਰੈਕਟਰ ਗੁਰਬੀਰ ਸਿੰਘ ਨੇ ਕੀਤਾ। ਇਸ ਮੌਕੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਸਕੂਲ ਦੇ ਸਟਾਫ ਮੈਂਬਰਾਂ ਵੱਲੋਂ ਕੀਤੀ ਗਈ। ਇਸ ਸਮੇਂ ਪ੍ਰਾਇਮਰੀ ਵਿੰਗ ਦੇ ਇੰਚਾਰਜ ਗੁਰਮੀਤ ਕੌਰ ਜੱਸਲ, ਸੁਰਿੰਦਰ ਕੌਰ ਜੱਸਲ, ਜਸਵੀਰ ਕੌਰ, ਕਰਮਜੀਤ ਕੌਰ, ਵੀਰਪਾਲ ਕੌਰ, ਨਿਰਮਲ ਅਰੋਡ਼ਾ, ਮਮਤਾ, ਮਨਪ੍ਰੀਤ ਕੌਰ, ਪ੍ਰਿਯਾ ਕਪੂਰ, ਕਰਮਜੀਤ ਕੌਰ, ਕੁਲਵਿੰਦਰ ਕੌਰ, ਰਵਿੰਦਰ ਕੌਰ, ਸੁਖਦੀਪ ਕੌਰ, ਮਨਜੀਤ ਕੌਰ, ਰਜਿੰਦਰ ਕੌਰ ਸਮੂਹ ਸਟਾਫ ਮੈਂਬਰ ਸ਼ਾਮਲ ਸਨ।
ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਦਿੱਤੀ ਟ੍ਰੇਨਿੰਗ
NEXT STORY