ਮੋਗਾ (ਚਟਾਨੀ)-ਟ੍ਰੈਫਿਕ ਪੁਲਸ ਵੱਲੋਂ ਸਕੂਲਾਂ ’ਚ ਲਾਏ ਜਾਂਦੇ ਟ੍ਰੈਫਿਕ ਜਾਗਰੂਕਤਾ ਕੈਂਪਾਂ ਕਾਰਨ ਵੀ ਸਕੂਲੀ ਬੱਚੇ ਟ੍ਰੈਫਿਕ ਨਿਯਮਾਂ ਪ੍ਰਤੀ ਪਾਬੰਦ ਨਹੀਂ ਹਨ। ਬੱਚਿਆਂ ਨੂੰ ਸਕੂਲ ਆਉਂਦੇ-ਜਾਂਦੇ ਸਮੇਂ ਬਾਜ਼ਾਰਾਂ, ਗਲੀਆਂ ’ਚ ਲੰਬੀ ਕਤਾਰ ’ਚ ਚੱਲਣ ਦਾ ਹੋਕਾ ਦੇਣ ਦੇ ਬਾਵਜੂਦ ਬੱਚੇ ਟੋਲੀਆਂ ਬਣਾ ਕੇ ਹੀ ਬਾਜ਼ਾਰਾਂ ’ਚੋਂ ਲੰਘਦੇ ਦਿਖਾਈ ਦਿੰਦੇ ਹਨ। ਬੱਚਿਆਂ ਦਾ ਸਡ਼ਕ ਵਿਚਕਾਰ ਟਹਿਲਦੇ ਜਾਣਾ ਦੁਰਘਟਨਾਵਾਂ ਦਾ ਲਗਾਤਾਰ ਸਬੱਬ ਬਣਦਾ ਆ ਰਿਹਾ ਹੈ। ਬਾਜ਼ਾਰ ’ਚ ਤਾਂ ਕਈ ਵਾਰ ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਸਕੂਲੀ ਬੱਚਿਆਂ ਨੂੰ ਸਡ਼ਕ ਵਿਚਕਾਰੋਂ ਪਾਸੇ ਕਰਨ ਵਾਸਤੇ ਵਾਹਨ ਚਾਲਕਾਂ ਨੂੰ ਪ੍ਰੈਸ਼ਰ ਹਾਰਨ ਨਿਰੰਤਰ ਵਜਾਉਣੇ ਪੈਂਦੇ ਹਨ। ਟ੍ਰੈਫਿਕ ਟੀਮ ਦੇ ਐਜੂਕੇਸ਼ਨ ਸੈੱਲ ਦੇ ਇੰਚਾਰਜ ਨੇ ਇਸ ਸਬੰਧੀ ਕਿਹਾ ਕਿ ਉਹ ਸਕੂਲਾਂ ਵਿਚ ਰੌਚਕ ਤਰੀਕਿਆਂ ਰਾਹੀਂ ਟ੍ਰੈਫਿਕ ਨਿਯਮਾਂ ਦੀ ਮੁਕੰਮਲ ਜਾਣਕਾਰੀ ਦਿੰਦੇ ਹਨ ਪਰ ਬੱਚਿਆਂ ਵੱਲੋਂ ਮੁਡ਼ ਨਿਯਮਾਂ ਦੀ ਉਲੰਘਣਾ ਸਮਝ ਤੋਂ ਬਾਹਰ ਹੈ। ਇਸ ਸਬੰਧੀ ਅਧਿਆਪਕਾਂ ਨੇ ਕਿਹਾ ਕਿ ਉਹ ਤਾਂ ਅਕਸਰ ਹੀ ਸਵੇਰ ਦੀ ਸਭਾ ’ਚ ਬੱਚਿਆਂ ਨੂੰ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਹਦਾਇਤ ਕਰਦੇ ਹਨ ਅਤੇ ਇੱਥੋਂ ਤੱਕ ਕਿ ਸਕੂਲ ਦੇ ਅੰਦਰ ਤੇ ਬਾਹਰ ਸਲੋਗਨ ਰਾਹੀਂ ਵੀ ਇਹੀ ਦੁਹਾਈ ਦਿੱਤੀ ਗਈ ਹੈ। ਅਧਿਆਪਕਾਂ ਨੇ ਕਿਹਾ ਕਿ ਉਹ ਫਿਰ ਵੀ ਬੱਚਿਆਂ ਨੂੰ ਨਿਯਮਾਂ ਦੀ ਪਾਲਣਾ ਸਬੰਧੀ ਹੋਰ ਵੀ ਸਖਤੀ ਨਾਲ ਹਦਾਇਤ ਕਰਨਗੇ।
ਚੋਣ ਜਾਬਤੇ ਦੌਰਾਨ ਧਨ ਪ੍ਰਵਾਹ ’ਤੇ ਨਿਗਰਾਨੀ ਲਈ ਜ਼ਿਲਾ ਚੋਣ ਅਫਸਰ ਵੱਲੋਂ ਬੈਂਕ ਅਧਿਕਾਰੀਆਂ ਨਾਲ ਬੈਠਕ
NEXT STORY