ਮੋਗਾ (ਗੋਪੀ ਰਾਊਕੇ)-ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਮੋਗਾ ਸੰਦੀਪ ਹੰਸ ਦੀ ਯੋਗ ਅਗਵਾਈ ਹੇਠ ਜ਼ਿਲੇ ਦੇ ਸਕੂਲਾਂ ਤੇ ਕਾਲਜਾਂ ’ਚ ਸਥਾਪਿਤ ਚੋਣ ਸਾਖਰਤਾ ਕਲੱਬਾਂ ਦੇ ਨੋਡਲ ਅਫ਼ਸਰਾਂ ਦੀ ਟ੍ਰੇਨਿੰਗ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਕੀਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਲਾਲ ਵਿਸ਼ਵਾਸ ਬੈਂਸ ਨੇ ਹਾਜ਼ਰ ਨੋਡਲ ਅਫ਼ਸਰਾਂ ਨੂੰ ਦੱੱਸਿਆ ਕਿ ਸਕੂਲਾਂ ’ਚ 9ਵੀਂ ਤੋਂ 12ਵੀਂ ਕਲਾਸਾਂ ਦੇ ਭਵਿੱਖ ਦੇ ਵੋਟਰਾਂ ਤੇ ਕਾਲਜਾਂ ’ਚ ਗ੍ਰੁੈਜੂਏਸ਼ਨ ਕਰ ਰਹੇ ਨਵੇਂ ਵੋਟਰਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਇਹ ਕਲੱਬ ਬਣਾਏ ਗਏ ਹਨ। ਜ਼ਿਲਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਨੇ ਪਾਵਰ ਪੁਆਇੰਟ ਸਲਾਈਡਾਂ ਦੀ ਮਦਦ ਨਾਲ ਚੋਣ ਸਾਖ਼ਰਤਾ ਕਲੱਬਾਂ ਦੇ ਗਠਨ ਅਤੇ ਇਨ੍ਹਾਂ ਕਲੱਬਾਂ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱੱਸਿਆ। ਇਸ ਮੌਕੇ ਆਨਲਾਈਨ ਵੋਟ ਬਣਵਾਉਣ ਲਈ ‘ਵੋਟਰ ਹੈਲਪਲਾਈਨ ਐਪ’ ਤੇ ਐੱਨ.ਵੀ.ਐੱਸ.ਪੀ. ਪੋਰਟਲ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸੱਤ ਦਿਨਾ ਐੱਨ.ਐੱਸ.ਐੱਸ. ਕੈਂਪ ਲਾਇਆ
NEXT STORY