ਮੋਗਾ (ਗੋਪੀ ਰਾਊਕੇ)-ਆਈ.ਐੱਸ.ਐੱਫ. ਕਾਲਜ ਆਫ ਫਾਰਮੇਸੀ ਦੇ ਡਿਪਾਰਟਮੈਂਟ ਆਫ ਫਾਰਮਾਕੋਲਾਜੀ ’ਚ ਤਾਇਨਾਤ ਪ੍ਰੋ. ਰਿੰਪੀ ਅਰੋਡ਼ਾ ਜਾਪਾਨ ’ਚ ਹੋ ਰਹੀ ਚਾਰ ਰੋਜ਼ਾ ਅੰਤਰਰਾਸ਼ਟਰੀ 9ਵੀਂ ਕਾਨਫਰੰਸ ਫੈੱਡਰੇਸ਼ਨ ਆਫ ਏਸ਼ੀਅਨ ਤੇ ਓਸੀਨਿਅਨ ਫਿਜ਼ੀਲੋਜੀਕਲ ਸੋਸਾਇਟੀ ਕਾਂਗਰਸ ’ਚ ਹਿੱਸਾ ਲਵੇਗੀ। ਸੰਸਥਾ ਦੇ ਡਾਇਰੈਕਟਰ ਡਾ.ਜੀ.ਡੀ. ਗੁਪਤਾ ਨੇ ਦੱਸਿਆ ਕਿ ਰਿੰਪੀ ਅਰੋਡ਼ਾ ਆਪਣੇ ਰਿਸਰਚ ਕੰਮ ਨੂੰ ਇਸ ਕਾਨਫਰੰਸ ’ਚ ਪੇਸ਼ ਕਰੇਗੀ। ਉਨ੍ਹਾਂ ਦਾ ਕੰਮ ਜੇ.ਪੀ.ਜੀ. ਪੋਸਟਰ ਐਵਾਰਡ ਲਈ ਚੁਣਿਆ ਗਿਆ ਹੈ। ਇਹ ਐਵਾਰਡ ਉਥੇ ਦੀ ਚੋਣ ਕਮੇਟੀ ਰਿੰਪੀ ਅਰੋਡ਼ਾ ਵੱਲੋਂ ਪੇਸ਼ ਕੰਮ ’ਤੇ ਸੰਤੁਸ਼ਟ ਹੋਣ ’ਤੇ ਇਸ ਐਵਾਰਡ ਨੂੰ 31 ਮਾਰਚ ਨੂੰ ਦੇਵੇਗੀ। ਇਸ ਐਵਾਰਡ ’ਚ ਨਕਦ ਰਾਸ਼ੀ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿੰਪੀ ਅਰੋਡ਼ਾ ਆਪਣੇ ਰਿਸਰਚ ਵਰਕ ਤੇ ਕਾਲਜ ਦਾ ਨਾਂ ਜਾਪਾਨ ’ਚ ਰੌਸ਼ਨ ਕਰੇਗੀ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ.ਜੀ.ਡੀ. ਗੁਪਤਾ, ਵਾਈਸ ਪ੍ਰਿੰਸੀਪਲ ਡਾ. ਆਰ.ਕੇ.ਨਾਰੰਗ, ਡਾ. ਸ਼ਮਸ਼ੇਰ ਸਿੰਘ ਅਤੇ ਸਮੂਹ ਫੈਕਲਟੀ ਸਟਾਫ ਨੇ ਰਿੰਪੀ ਅਰੋਡ਼ਾ ਨੂੰ ਵਧਾਈ ਦਿੱਤੀ।
‘ਵੋਟਰ ਹੈਲਪਲਾਈਨ ਐਪ’ ਬਾਰੇ ਦਿੱਤੀ ਜਾਣਕਾਰੀ
NEXT STORY