ਮੋਗਾ (ਗੋਪੀ ਰਾਊਕੇ)-ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਭਾਵੇਂ ਦਾਅਵੇਦਾਰਾਂ ਦੀ ਲੰਮੀ ਸੂਚੀ ਹੈ, ਪਰ ਟਿਕਟ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਆਗੂਆਂ ’ਚ ਇਸ ਗੱਲ ਨੂੰ ਲੈ ਕੇ ਰੱਫਡ਼ ਹੋਣ ਲੱਗਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਇਹ ਡਰ ਹੈ ਕਿ ਇਸ ਰਿਜ਼ਰਵ ਸੀਟ ਤੋਂ ਮਜ੍ਹੱਬੀ ਸਿੱਖ ਭਾਈਚਾਰੇ ਨੂੰ ਛੱਡ ਕੇ ਕਿਸੇ ਹੋਰ ਭਾਈਚਾਰੇ ਦੇ ਵਿਅਕਤੀ ਨੂੰ ਟਿਕਟ ਦਿੱਤੀ ਜਾ ਰਹੀ ਹੈ। ਅੱਜ ਇੱਥੇ ਮੋਗਾ ’ਚ ਟਕਸਾਲੀ ਕਾਂਗਰਸੀਆਂ ਨੇ ਮੀਟਿੰਗ ਕੀਤੀ, ਜਿਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਨੌਜਵਾਨ ਆਗੂ ਰਾਜੂ ਸਹੋਤਾ, ਪਵਨ ਭੱਟੀ ਜਰਨਲ ਸਕੱਤਰ ਲੋਕ ਸਭਾ ਸੀਟ ਫਰੀਦਕੋਟ, ਮਨਪ੍ਰੀਤ ਭੱਟੀ, ਬਿੱਟੂ ਕੋਟ ਈਸੇ ਖਾਂ, ਪ੍ਰਧਾਨ ਜਸਵਿੰਦਰ ਸਿੰਘ ਰਾਜਾ ਆਦਿ ਆਗੂਆਂ ਨੇ ਕਿਹਾ ਕਿ ਇਸ ਰਿਜ਼ਰਵ ਹਲਕੇ ਤੋਂ 34 ਪ੍ਰਤੀਸ਼ਤ ਦੇ ਲਗਭਗ ਮਜ੍ਹੱਬੀ ਸਿੱਖ, ਵਾਲਮੀਕਿ ਭਾਈਚਾਰੇ ਦੀ ਵੋਟ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਹਮੇਸ਼ਾ ਹੀ ਕਾਂਗਰਸ ਪਾਰਟੀ ਦਾ ਵੱਡਾ ਸਾਥ ਦੇਣ ਵਾਲੇ ਇਸ ਭਾਈਚਾਰੇ ਨੂੰ ਛੱਡ ਕੇ ਹੋਰ ਕਿਸੇ ਭਾਈਚਾਰੇ ਦੇ ਨੇਤਾ ਨੂੰ ਟਿਕਟ ਦੇਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਅਸੀਂ ਕਿਸੇ ਇਕ ਵਿਅਕਤੀ ਵਿਸ਼ੇਸ਼ ਲਈ ਟਿਕਟ ਦੀ ਮੰਗ ਨਹੀਂ ਕਰਦੇ, ਬਲਕਿ ਅਸੀਂ ਤਾਂ ਇਹ ਵਕਾਲਤ ਕਰਦੇ ਹਾਂ ਕਿ ਵਾਲਮੀਕਿ, ਮਜ੍ਹੱਬੀ ਸਿੱਖ ਭਾਈਚਾਰੇ ਦੇ ਕਿਸੇ ਨੇਤਾ ਨੂੰ ਟਿਕਟ ਦਿੱਤੀ ਜਾਵੇ, ਜੋ ਜਿੱਤਣ ਦੀ ਸਮਰਥਾ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਪਾਰਟੀ ਜਿਹਡ਼ੇ ਵੀ ਭਾਈਚਾਰੇ ਦੇ ਆਗੂ ਨੂੰ ਟਿਕਟ ਦੇਵੇਗੀ ਉਸ ਨੂੰ ਜਿਤਾ ਕੇ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲੇ ਦਾਅਵੇਦਾਰਾਂ ਦੇ ਇਲਾਵਾ ਇਕ ਹੋਰ ਮਜ੍ਹੱਬੀ ਸਿੱਖ ਭਾਈਚਾਰੇ ਨਾਲ ਸਬੰਧਤ ਪੁਲਸ ਅਫਸ ਵੀ ਟਿਕਟ ਪ੍ਰਾਪਤੀ ਦੀ ਦੌਡ਼ ’ਚ ਸ਼ਾਮਲ ਹੋ ਗਿਆ ਹੈ। ਇਹ ਅਫਸਰ ਮੋਗਾ ਅਤੇ ਫਰੀਦਕੋਟ ਜ਼ਿਲਿਆਂ ਦੇ ਥਾਣਿਆਂ ਸਮੇਤ ਹੋਰ ਉੱਚ ਅਹੁਦਿਆਂ ’ਤੇ ਵੀ ਆਪਣੀਆਂ ਸੇਵਾਵਾਂ ਨਿਭਾਉਣ ਦੇ ਚੱਲਦੇ ਲੋਕਾਂ ’ਚ ਚੰਗੀ ਪਹਿਚਾਣ ਰੱਖਦਾ ਹੈ। ਇਸ ਮੌਕੇ ਸਟੀਫਨ ਪਾਲ, ਗੁਰਲਾਭ ਸਿੰਘ ਡਰੋਲੀ, ਰਣਜੀਤ ਸਿੰਘ ਧਾਲੀਵਾਲ, ਬਗੀਚਾ ਸਿੰਘ, ਚਮਕੌਰ ਸਿੰਘ, ਲਾਭ ਸਿੰਘ, ਬਲਜਿੰਦਰ ਸਿੰਘ, ਜਰਨਲ ਸਕੱਤਰ ਲੋਕ ਸਭਾ ਫਰੀਦਕੋਟ, ਪੀਪਲ ਸਿੰਘ ਜ਼ਿਲਾ ਸਕੱਤਰ, ਗੁਰਜੰਟ ਸਿੰਘ, ਨਿਰਮਲ ਸਿੰਘ ਸਿੱਧੂ ਉਪ ਚੇਅਰਮੈਨ ਐੱਸ. ਸੀ. ਡਿਪਾਰਮੈਂਟ, ਗੁਰਤੇਜ ਸਿੰਘ, ਨਰਿੰਦਰ ਸਿੰਘ ਸਾਬਕਾ ਸਰਪੰਚ ਕਡ਼ਾਹੇਵਾਲਾ, ਬਲਜੀਤ ਸਿੰਘ ਪੰਚ ਕੈਲਾ, ਹੈਰੀ ਧਰਮਕੋਟ, ਗੁਰਦੀਪ ਸਿੰਘ ਪੰਚ ਵੀ ਹਾਜ਼ਰ ਸਨ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ
NEXT STORY