ਮੋਗਾ (ਗਾਂਧੀ, ਸੰਜੀਵ, ਗਰੋਵਰ)-ਜ਼ੀਰਾ ਰੋਡ ’ਤੇ ਥਾਣੇ ਤੋਂ ਕੁਝ ਹੀ ਦੂਰੀ ’ਤੇ ਸਥਿਤ ਸਰਕਾਰੀ ਸਕੂਲ ਲਡ਼ਕੇ ਦੇ ਬਾਹਰ ਤਾਸ਼ ਖੇਡ ਰਹੀਆਂ ਤਿੰਨ ਟੋਲੀਆਂ ਨੂੰ ਥਾਣਾ ਮੁਖੀ ਦਵਿੰਦਰ ਪ੍ਰਕਾਸ਼ ਨੇ ਸਖ਼ਤ ਸ਼ਬਦਾਂ ’ਚ ਚਿਤਾਵਨੀ ਦੇ ਕੇ ਸਕੂਲ ਦੇ ਬਾਹਰੋਂ ਉਠਾ ਦਿੱਤਾ। ਇਸ ਮੌਕੇ ਥਾਣਾ ਮੁਖੀ ਨੇ ਤਾਸ਼ ਖੇਡਣ ਵਾਲੇ ਲੋਕਾਂ ਨੂੰ ਕਿਹਾ ਕਿ ਸਕੂਲ ਦੇ ਬਾਹਰ ਇਸ ਤਰ੍ਹਾਂ ਤਾਸ਼ ਖੇਡਣ ਨਾਲ ਸਕੂਲੀ ਵਿਦਿਆਰਥੀਆਂ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਅੱਜ ਤਾਂ ਸਿਰਫ ਸਭ ਨੂੰ ਚਿਤਾਵਨੀ ਦੇ ਰਿਹਾ ਹਾਂ ਪਰ ਅੱਗੇ ਤੋਂ ਵੀ ਜੇਕਰ ਕੋਈ ਵੀ ਵਿਅਕਤੀ ਸਕੂਲ ਦੇ ਬਾਹਰ ਟੋਲੀਆਂ ਬਣਾ ਕੇ ਤਾਸ਼-ਪੱਤੇ ਖੇਡਦਾ ਦੇਖਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਾਂਗਰਸੀ ਆਗੂ ਅਤੇ ਵਰਕਰ ਇਕ-ਮੁੱਠ ਹੋ ਕੇ ਸਦੀਕ ਨੂੰ ਵੱਡੀ ਲੀਡ ਨਾਲ ਜਿਤਾਉਣਗੇ : ਜੰਗੀਰ ਬਰਾਡ਼
NEXT STORY