ਮੋਗਾ (ਕਸ਼ਿਸ਼ ਸਿੰਗਲਾ) : ਪੰਜਾਬ ਪੁਲਸ ਵੱਲੋ ਨਸ਼ਿਆ ਦੀ ਰੋਕਥਾਮ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਮੁਹਿੰਮ “ਯੁੱਧ ਨਸ਼ਿਆ ਵਿਰੁੱਧ “ ਤਹਿਤ ਅੱਜ ਵਿਸ਼ੇਸ਼ ਘੇਰਾਬੰਦੀ ਅਤੇ ਸਰਚ ਅਪਰੇਸ਼ਨ (CASO) ਅਭਿਆਨ ਚਲਾਇਆ ਜਾ ਰਿਹਾ ਹੈ । ਇਸ ਮੁਹਿੰਮ ਤਹਿਤ ਅੱਜ ਸ਼ਿਵ ਕੁਮਾਰ ਵਰਮਾ IPS , ADGP , internal security ਪੰਜਾਬ ਅਤੇ ਅਜੈ ਗਾਂਧੀ IPS, ਐੱਸ. ਐੱਸ . ਪੀ ਮੋਗਾ ਦੀ ਅਗਵਾਈ ਵਿਚ ਸਵੇਰ 10:00 ਵਜੇ ਤੋ 2:00 ਵਜੇ ਤੱਕ ਮੋਗਾ ਜ਼ਿਲ੍ਹੇ ਦੇ ਡਰੱਗ ਹੋਟਸਪੋਟ ਅਤੇ ਹੋਰ ਸ਼ੱਕੀ ਜਗ੍ਹਾ 'ਤੇ ਸਰਚ ਅਪ੍ਰਰੇਸ਼ਨ ਚਲਾਇਆ ਗਿਆ । ਇਸ ਅਪ੍ਰੇਸ਼ਨ ਦੌਰਾਨ 1 ਐੱਸ. ਪੀ , 1 ਡੀ.ਐੱਸ. ਪੀ, 5 ਇੰਸਪੈਕਟਰ/ ਐੱਸ . ਐੱਚ . ਓ , 50 ( ਐੱਨ . ਜੀ. ਓ ਅਤੇ ਈ.ਪੀ. ਓ) ਵੱਲੋ ਵੱਖ -ਵੱਖ ਟੀਮਾਂ ਬਣਾ ਕੇ ਸਬ- ਡਵੀਜਨ ਨਿਹਾਲ ਸਿੰਘ ਵਾਲਾ ਦੇ ਕਸਬਾ ਬੱਧਨੀ ਕਲ੍ਹਾਂ ਵਿਚ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ 20 ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਉਨ੍ਹਾਂ ਦੇ ਸ਼ੱਕੀ ਟਿਕਾਣਿਆਂ 'ਤੇ ਤਲਾਸ਼ੀ ਅਭਿਆਨ ਚਲਾਇਆ ਗਿਆ।
ਇਹ ਚੈਕਿੰਗ ਦੌਰਾਨ 7 ਸ਼ੱਕੀ ਵਿਅਕਤੀਆਂ ਨੂੰ ਰਾਊਡ ਅੱਪ ਕਰਕੇ ਇਕ ਸਫਿਵਟ ਕਾਰ ਅਤੇ 2 ਮੋਟਰ ਸਾਈਕਲ ਕਬਜ਼ੇ ਵਿਚ ਲਏ ਗਏ ਹਨ । ਰਾਊਂਡਅੱਪ ਕੀਤੇ ਵਿਅਕਤੀਆਂ ਪਾਸੋਂ ਡੂਘਿਆਈ ਨਾਲ ਪੁੱਛਗਿੱਛ ਅਤੇ ਤਸਦੀਕ ਕੀਤੀ ਜਾ ਰਹੀ ਹੈ। ਜਿਸ ਉਪਰੰਤ ਬਣਦੀ ਯੋਗ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।
ADGP ਨੇ ਇਸ ਕਾਰਵਾਈ ਵਿਚ ਸ਼ਾਮਲ ਪੁਲਸ ਮੁਲਾਜ਼ਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਅਪਰੇਸ਼ਨ ਸ਼ਾਤੀ ਅਤੇ ਅਮਨ- ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪੁਲਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਨ੍ਹਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ ਤਾਂ ਉਹ ਮੋਗਾ ਪੁਲਸ ਦੇ ਕੰਟਰੋਲ ਰੂਮ ਨੰਬਰ 96568 -96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 97791 - 00200 ਤੇ ਸੂਚਿਤ ਕਰ ਸਰਦੇ ਹਨ , ਉਨ੍ਹਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ ।
ਪਤਨੀ ਦੇ ਪ੍ਰੇਮੀ ਨੇ ਸ਼ਰਾਬ ਪਿਲਾ ਕੇ ਭਾਖੜਾ ਨਹਿਰ 'ਚ ਸੁੱਟਿਆ, ਹਰਿਆਣੇ 'ਚੋਂ ਮਿਲੀ ਲਾਸ਼
NEXT STORY