ਮੋਹਾਲੀ (ਕੁਲਦੀਪ) : ਬਾਬਾ ਬੰਦਾ ਸਿੰਘ ਬਹਾਦਰ ਇੰਟਰ ਸਟੇਟ ਬੱਸ ਟਰਮੀਨਲ ਬਣਾਉਣ ਵਾਲੀ ਪ੍ਰਾਈਵੇਟ ਕੰਪਨੀ ਵਲੋਂ ਆਪਣੇ ਟਰਮੀਨਲ 'ਚ ਅਲਾਟੀਆਂ ਵਲੋਂ ਪੈਸਾ ਲਗਵਾਉਣ ਤੋਂ ਬਾਅਦ ਹੁਣ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਕੰਪਨੀ ਨੇ ਕੁਝ ਸਮਾਂ ਪਹਿਲਾਂ ਆਪਣੇ ਗਾਹਕਾਂ ਤੋਂ ਲਿਆ ਗਿਆ ਪੈਸਾ ਵਾਪਸ ਕਰਨ ਦੇ ਮਕਸਦ ਨਾਲ ਉਨ੍ਹਾਂ ਨੂੰ ਜੋ ਚੈੱਕ ਦਿੱਤੇ ਸਨ, ਉਹ ਸਾਰੇ ਬਾਊਂਸ ਹੋ ਚੁੱਕੇ ਹਨ। 'ਜਗਬਾਣੀ' ਵਲੋਂ ਬੀਤੇ ਦਿਨ ਪ੍ਰਕਾਸ਼ਿਤ ਕੀਤੀ ਗਈ ਖਬਰ ਤੋਂ ਬਾਅਦ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ। ਠਗੀ ਦਾ ਸ਼ਿਕਾਰ ਹੋਏ ਲੋਕਾਂ 'ਤੇ ਆਧਾਰਿਤ ਮੋਹਾਲੀ ਜੰਕਸ਼ਨ ਕਲਾਈਂਟਸ ਐਸੋਸੀਏਸ਼ਨ ਦੇ ਪ੍ਰਧਾਨ ਜਸਦੀਪ ਸਿੰਘ ਨੇ ਦੱਸਿਆ ਕਿ ਸੀ. ਐਂਡ ਸੀ, ਟਾਰਵਸ ਲਿਮਟਿਡ ਕੰਪਨੀ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਜੋ ਪੈਸਾ ਵਾਪਸ ਕਰਨ ਸਬੰਧੀ ਚੈੱਕ ਦਿੱਤੇ ਗਏ ਸਨ, ਉਹ ਸਾਰੇ ਚੈੱਕ ਬਾਊਂਸ ਹੋ ਚੁੱਕੇ ਹਨ। ਇੰਨਾ ਹੀ ਨਹੀਂ, ਕੁਝ ਸਮੇਂ ਬਾਅਦ ਕੰਪਨੀ ਵਲੋਂ ਆਪਣਾ ਬੈਂਕ ਅਕਾਊਂਟ ਹੀ ਬੰਦ ਕਰ ਦਿੱਤਾ ਗਿਆ।
ਜਲੰਧਰ 'ਚ ਬੇਖੌਫ ਲੁਟੇਰੇ, ਸ਼ਰੇਆਮ ਲੜਕੀ ਤੋਂ ਲੁੱਟ-ਖੋਹ
NEXT STORY