ਮੋਹਾਲੀ (ਐੱਚ. ਐੱਸ. ਜੱਸੋਵਾਲ) : ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਮੋਹਾਲੀ ਵਿਚ ਪੰਜਾਬ ਪ੍ਰੋਗਰੈਸਿਵ ਨਿਵੇਸ਼ ਸੰਮੇਲਨ ਕਰਵਾਇਆ ਗਿਆ ਸੀ ਪਰ ਇਸ ਦੌਰਾਨ ਮਹਿਮਾਨਾਂ ਨੂੰ ਪਰੋਸੇ ਗਏ ਬੇਹੇ ਖਾਣੇ ਨੇ ਸਰਕਾਰ ਦੀ ਕਿਰਕਿਰੀ ਕਰਵਾ ਕੇ ਰੱਖ ਦਿੱਤੀ। ਦਰਅਸਲ, ਨਿਵੇਸ਼ਕਾਂ ਨਾਲ ਆਏ ਕੁਝ ਵਿਅਕਤੀਆਂ ਨੇ ਖਾਣੇ ਨੂੰ ਲੈ ਕੇ ਹੰਗਾਮਾ ਕਰ ਦਿੱਤਾ ਤੇ ਖਰਾਬ ਖਾਣੇ ਦੀਆਂ ਪਲੇਟਾਂ ਵਿਖਾਉਂਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬੇਹਾ ਤੇ ਬਦਬੂਦਾਰ ਖਾਣਾ ਪਰੋਸਿਆ ਗਿਆ ਹੈ, ਜਿਸ ਦੇ ਖਾਣ ਨਾਲ ਕੁਝ ਵਿਅਕਤੀਆਂ ਨੂੰ ਉਲਟੀਆਂ ਵੀ ਲੱਗ ਗਈਆਂ।
ਉਧਰ ਇਨ੍ਹਾਂ ਲੋਕਾਂ ਦਾ ਹੰਗਾਮਾ ਸੁਣ ਪਹੁੰਚੇ ਸਰਕਾਰੀ ਪ੍ਰਬੰਧਕ ਨੇ ਕਿਹਾ ਖਾਣਾ ਬਿਲਕੁਲ ਸਹੀ ਹੈ। ਬਾਕੀ ਕੁਝ ਪਲੇਟਾਂ 'ਚ ਦਾਲ ਕੁਝ ਖਰਾਬ ਲੱਗ ਰਹੀ ਹੈ ਅਤੇ ਹੋਰ ਖਾਣਾ ਮੰਗਵਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਖਾਣੇ ਨੂੰ ਲੈ ਕੇ ਪੰਜਾਬ ਸਰਕਾਰ ਪਹਿਲੀ ਵਾਰ ਚਰਚਾ 'ਚ ਨਹੀਂ ਆਈ। ਮਿੱਡ-ਡੇ-ਮੀਲ ਦਾ ਖਾਣਾ ਵੀ ਅਕਸਰ ਚਰਚਾ 'ਚ ਰਹਿੰਦਾ ਹੈ।
ਇਹੋ-ਜਿਹੀ ਸਜ਼ਾ ਮਿਲੇ ਤਾਂ ਨਹੀਂ ਹੋਣਗੇ ਹੈਦਰਾਬਾਦ ਵਰਗੇ ਕਾਂਡ
NEXT STORY