ਬਠਿੰਡਾ (ਵਿਜੇ ਵਰਮਾ) : ਬਿਸਲੇਰੀ ਦਾ ਪਾਣੀ ਪੀਣ ਵਾਲਿਆਂ ਲਈ ਬੇਹੱਦ ਹੀ ਅਹਿਮ ਖ਼ਬਰ ਹੈ। ਦਰਅਸਲ ਇੱਥੇ ਡੀਮਾਰਟ ਤੋਂ ਖ਼ਰੀਦੀ ਬਿਸਲੇਰੀ ਦੀ ਬੋਤਲ 'ਚੋਂ ਉੱਲੀ ਨਿਕਲੀ ਹੈ। ਜਾਣਕਾਰੀ ਮੁਤਾਬਕ ਸੀਨੀਅਰ ਵਕੀਲ ਜੈ ਗੋਪਾਲ ਗੋਇਲ ਅਤੇ ਵਕੀਲ ਮੋਨਾ ਗੋਇਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਬੰਤ ਰਾਮ ਨੇ ਡੀਮਾਰਟ ਬਠਿੰਡਾ ਤੋਂ ਬਿਸਲੇਰੀ ਸੋਡੇ ਦੀ ਬੋਤਲ ਖ਼ਰੀਦੀ ਸੀ। ਬੋਤਲ ਵਿਚ ਉੱਲੀ ਪਾਏ ਜਾਣ ਤੋਂ ਬਾਅਦ ਡੀਮਾਰਟ ਐਵੇਨਿਊ ਸੁਪਰਮਾਰਟਸ ਲਿਮਟਿਡ ਅਤੇ ਬਿਸਲੇਰੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੂੰ 10 ਲੱਖ ਰੁਪਏ ਦੇ ਹਰਜਾਨੇ ਦਾ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ।
ਵਕੀਲਾਂ ਦੇ ਅਨੁਸਾਰ ਮਿਆਦ ਪੁੱਗਣ ਦੀ ਤਾਰੀਖ਼ ਵਾਲਾ ਇਹ ਉਤਪਾਦ ਮਨੁੱਖੀ ਖ਼ਪਤ ਲਈ ਅਯੋਗ ਸੀ। ਗੋਇਲ ਨੇ ਕਿਹਾ ਕਿ ਕੰਪਨੀ ਵੱਲੋਂ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਜੇਕਰ ਨਿਰਧਾਰਤ ਸਮੇਂ ਦੇ ਅੰਦਰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਹੈ ਤਾਂ ਡੀਮਾਰਟ ਅਤੇ ਬਿਸਲੇਰੀ ਪ੍ਰਬੰਧਨ ਖ਼ਿਲਾਫ਼ ਖ਼ਪਤਕਾਰ ਸੁਰੱਖਿਆ ਐਕਟ ਅਤੇ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਅਦਾਲਤ ਵਿਚ ਸਿਵਲ ਅਤੇ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਭੋਲਾ ਡਰੱਗ ਕੇਸ ਨਾਲ ਜੁੜੇ ਈ.ਡੀ. ਵੱਲੋਂ ਬਲਜਿੰਦਰ ਸਿੰਘ ਦੀ ਜ਼ਬਤ ਪ੍ਰਾਪਰਟੀ ਦੇ ਤਾਰ
NEXT STORY