ਲੁਧਿਆਣਾ(ਮਹੇਸ਼)— ਛੇੜਖਾਨੀ ਦਾ ਵਿਰੋਧ ਕਰਨ 'ਤੇ ਕਥਿਤ ਤੌਰ 'ਤੇ ਨਸ਼ੇ 'ਚ ਟੁੰਨ ਇਕ ਨੌਜਵਾਨ ਨੇ ਆਪਣੇ ਭਰਾ ਨਾਲ ਮਿਲ ਕੇ ਲੜਕੀ ਦੇ ਪਿਓ ਦਾ ਸਿਰ ਪਾੜ ਦਿੱਤਾ। ਇੰਨਾ ਹੀ ਨਹੀਂ ਦੋਸ਼ੀ ਨੇ ਲੜਕੀ ਦੀ ਮਾਤਾ ਨਾਲ ਵੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਧਮਕੀ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਸਲੇਮ ਟਾਬਰੀ ਪੁਲਸ ਨੇ ਕੁਝ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ ਪਰ ਕਿਸੇ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ। ਪੁਲਸ ਦਾ ਕਹਿਣਾ ਹੈ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਜੋਧੇਵਾਲ ਦੇ ਵਰਿੰਦਰ ਪਾਲ ਤੇ ਉਸ ਦੇ ਭਰਾ ਵਿੱਕੀ ਖਿਲਾਫ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਘਟਨਾ ਸ਼ਨੀਵਾਰ ਦੁਪਹਿਰ ਕਰੀਬ 1.30 ਵਜੇ ਦੀ ਹੈ, ਜਦੋਂ ਬਸਤੀ ਜੋਧੇਵਾਲ ਇਲਾਕੇ ਦੀ ਲੜਕੀ ਆਪਣੀ ਮਾਤਾ ਤੇ ਭਰਾ ਨਾਲ ਵਿਸ਼ਵਕਰਮਾ ਧਰਮਸ਼ਾਲਾ 'ਚ ਬਣੇ ਵੋਟਿੰਗ ਬੂਥ 'ਚ ਆਪਣੀ ਪਹਿਲੀ ਵੋਟ ਪਾ ਕੇ ਪਰਤ ਰਹੀ ਸੀ। ਵੋਟਿੰਗ ਬੂਥ ਦੇ ਕੋਲ ਹੀ ਛੇੜਖਾਨੀ ਦੀ ਨੀਅਤ ਨਾਲ ਦੋਸ਼ੀ ਵਰਿੰਦਰ ਪਾਲ ਜੋ ਕਿ ਲੜਕੀ ਦੇ ਹੀ ਮੁਹੱਲੇ ਦਾ ਰਹਿਣ ਵਾਲਾ ਹੈ, ਜਾਣ ਬੁੱਝ ਕੇ ਉਸ ਨਾਲ ਟਕਰਾਇਆ। ਇਸ 'ਤੇ ਜਦੋਂ ਲੜਕੀ ਦੀ ਮਾਤਾ ਨੇ ਇਤਰਾਜ਼ ਜਤਾਇਆ ਤਾਂ ਦੋਸ਼ੀ ਨੇ ਲੜਕੀ ਦੀ ਮਾਤਾ ਨਾਲ ਕੁੱਟਮਾਰ ਕੀਤੀ।
ਘਟਨਾ ਦਾ ਪਤਾ ਲੱਗਣ 'ਤੇ ਵੋਟਿੰਗ ਬੂਥ ਨੇੜੇ ਡਿਊਟੀ ਦੇ ਰਹੇ ਲੜਕੀ ਦੇ ਪਿਤਾ ਜਦੋਂ ਮੌਕੇ 'ਤੇ ਪਹੁੰਚੇ ਤਾਂ ਦੋਸ਼ੀ ਨੇ ਆਪਣੇ ਭਰਾ ਵਿੱਕੀ ਨਾਲ ਮਿਲ ਕੇ ਭਾਰ ਤੋਲਣ ਵਾਲਾ ਕੰਡਾ ਉਸ ਦੇ ਸਿਰ 'ਚ ਮਾਰਿਆ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਜ਼ਖਮੀ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।
ਲੜਕੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਦੋਸ਼ੀ ਕਥਿਤ ਤੌਰ 'ਤੇ ਨਸ਼ੇ 'ਚ ਟੁੰਨ ਸੀ ਅਤੇ ਉਸ ਦੇ ਭਰਾ ਨੇ ਵੀ ਕੁੱਟਮਾਰ 'ਚ ਉਸ ਦਾ ਸਾਥ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਬੇਟੀ ਦਿਲ ਦੀ ਮਰੀਜ਼ ਹੈ। ਉਸ ਦਾ ਪਿਛਲੇ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਕਤ ਦੋਸ਼ੀ ਅਕਸਰ ਨਸ਼ੇ ਦੀ ਹਾਲਤ ਵਿਚ ਇਲਾਕੇ 'ਚ ਘੁੰਮਦਾ ਰਹਿੰਦਾ ਹੈ।
ਡੇਰਾ ਮੁਖੀ ਤੋਂ ਹਮਾਇਤ ਮੰਗਣ ਗਏ ਸਿੱਖ ਉਮੀਦਵਾਰਾਂ ਖਿਲਾਫ ਕਾਰਵਾਈ ਦੀ ਮੰਗ
NEXT STORY