ਜਲੰਧਰ— 16 ਸ਼ਿੰਗਾਰ ਕਰਕੇ ਔਰਤਾਂ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਗੌਰੀ ਮਾਂ ਦੀ ਪੂਜਾ ਕਰਦੀਆਂ ਹਨ । ਅੱਜ ਇਸ ਮੌਕੇ 'ਤੇ ਔਰਤਾਂ ਨੇ ਚੰਨ ਦਾ ਦੀਦਾਰ ਕਰਦੇ ਹੋਏ ਆਪਣੇ ਪਤੀ ਦੀ ਲੰਬੀ ਉਮਰ ਦੀ ਸੁੱਖ ਮੰਗਦੀਆਂ ਇਸ ਵਰਤ ਨੂੰ ਤੋੜਿਆ। ਕਰਵਾਚੌਥ ਦੇ ਵਰਤ 'ਤੇ ਔਰਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਸ਼ਿੰਗਾਰ ਕਰਦੀਆਂ ਹਨ । ਬਿੰਦੀਆਂ, ਸਿੰਦੂਰ, ਚੂੜੀਆਂ, ਮੁੰਦੀਆਂ, ਹੇਅਰ ਅਸੈਸਰੀਜ਼, ਕਮਰਬੰਦ, ਪਾਇਲ, ਇਤਰ, ਬਾਜੂਬੰਦ ਅਤੇ ਹਾਰ, ਨੱਥ, ਮਾਂਗ ਟਿੱਕਾ, ਦੁਲਹਣ ਦਾ ਜੋੜਾ ਆਦਿ 16 ਸ਼ਿੰਗਾਰ 'ਚ ਆਉਂਦਾ ਹੈ। ਇਨ੍ਹਾਂ 16 ਚੀਜ਼ਾਂ ਨਾਲ ਸੱਜਣ 'ਤੇ ਹੀ ਔਰਤਾਂ ਦਾ ਸ਼ਿੰਗਾਰ ਪੂਰਾ ਹੁੰਦਾ ਹੈ, ਜਿਸ ਨਾਲ ਔਰਤ ਦੀ ਸੁਦੰਰਤਾ ਨੂੰ ਚਾਰ-ਚੰਨ ਲੱਗਦੇ ਹਨ।
ਹੁਸ਼ਿਆਰਪੁਰ : 256 ਪਾਸਪੋਰਟਾਂ ਸਮੇਤ ਜਾਅਲੀ ਏਜੰਟ ਗ੍ਰਿਫਤਾਰ
NEXT STORY