ਸੰਗਰੂਰ (ਪ੍ਰਿੰਸ)-ਰੂਸ ਵੱਲੋਂ ਯੂਕ੍ਰੇਨ ’ਚ ਲਗਾਤਾਰ ਜਾਰੀ ਹਮਲਿਆਂ ਨਾਲ ਉਥੇ ਮਾਹੌਲ ਬਹੁਤ ਤਣਾਅਪੂਰਨ ਬਣਿਆ ਹੋਇਆ ਹੈ। ਭਾਰਤ ’ਚੋਂ ਵੱਡੀ ਗਿਣਤੀ ’ਚ ਉਥੇ ਸਟੱਡੀ ਕਰਨ ਲਈ ਗਏ ਵਿਦਿਆਰਥੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਇਸੇ ਤਰ੍ਹਾਂ ਲਹਿਰਾਗਾਗਾ ਦੇ ਮੂਨਕ ਦੀ ਮਨਪ੍ਰੀਤ ਕੌਰ ਵੀ ਯੂਕ੍ਰੇਨ ’ਚ ਫਸ ਗਈ ਹੈ, ਜਿਸ ਕਾਰਨ ਉਸ ਦਾ ਪੂਰਾ ਪਰਿਵਾਰ ਬਹੁਤ ਪਰੇਸ਼ਾਨ ਹੈ। ਉਸ ਦੇ ਭਰਾ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਮਨਪ੍ਰੀਤ ਕੌਰ ਯੂਕ੍ਰੇਨ ’ਚ ਪੜ੍ਹਨ ਲਈ ਗਈ ਸੀ। ਉਹ ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਲੈਂਗੁਏਜ ਦੀ ਸਿੱਖਿਆ ਪ੍ਰਾਪਤ ਕਰ ਰਹੀ ਸੀ। ਉਹ 7 ਮਹੀਨੇ ਪਹਿਲਾਂ 9 ਜੁਲਾਈ 2021 ਨੂੰ ਯੂਕ੍ਰੇਨ ਗਈ ਸੀ। ਰੂਸ ਵੱਲੋਂ ਹਮਲਿਆਂ ਨਾਲ ਯੂਕ੍ਰੇਨ ’ਚ ਹਾਲਾਤ ਬਹੁਤ ਨਾਜ਼ੁਕ ਹੋ ਗਏ ਹਨ, ਜਿਸ ਕਾਰਨ ਉਸ ਦਾ ਪੂਰਾ ਪਰਿਵਾਰ ਪਰੇਸ਼ਾਨ। ਉਹ ਰੂਸ ਨਾਲ ਯੂਕਰੇਨ ਦੀ ਲੜਾਈ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਅੰਤਰਰਾਸ਼ਟਰੀ ਉਡਾਣਾਂ ਰੱਦ ਹੋਣ ਕਾਰਨ ਉਥੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ, ਇਸ ਤੋਂ ਇਲਾਵਾ ਉੱਥੇ ਦੀਆਂ ਟੈਲੀਕਾਮ ਸੇਵਾਵਾਂ ਵੀ ਠੱਪ ਹੋ ਗਈਆਂ ਹਨ।
ਉਸ ਤੋਂ ਬਾਅਦ ਕੁਝ ਐੱਸ. ਐੱਮ. ਐੱਸ. ਰਾਹੀਂ ਮਨਪ੍ਰੀਤ ਨੇ ਦੱਸਿਆ ਸੀ ਕਿ ਉਸ ਨੇ ਭਾਰਤੀ ਦੂਤਘਰ ਨਾਲ ਗੱਲ ਕੀਤੀ ਹੈ, ਜੋ ਉਸ ਨੂੰ ਉਥੋਂ ਕੱਢ ਕੇ ਕਿਸੇ ਹੋਰ ਦੇਸ਼ ਦੀ ਸਰਹੱਦ ’ਤੇ ਲਿਜਾਣਗੇ, ਜਿਸ ਤੋਂ ਬਾਅਦ ਅੱਜ ਉਸ ਨੇ ਐੱਸ. ਐੱਮ. ਐੱਸ. ਰਾਹੀਂ ਦੱਸਿਆ ਕਿ ਉਸ ਨੂੰ ਇਥੋਂ ਪੋਲੈਂਡ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਪੋਲੈਂਡ ’ਚ ਰਹਿ ਰਹੇ ਭਾਰਤੀਆਂ ਨੂੰ ਭਾਰਤੀ ਵਿਦਿਆਰਥੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਜਾਵੇ ਅਤੇ ਯੂਕਰੇਨ ਤੋਂ ਜੋ ਭਾਰਤੀ ਲੋਕ ਆ ਰਹੇ ਹਨ ਅਤੇ ਉਨ੍ਹਾਂ ਦੇ ਭਾਰਤ ਆਉਣ ਦਾ ਪ੍ਰਬੰਧ ਕਰਵਾਇਆ ਜਾਵੇ।
ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ
NEXT STORY