ਚੰਡੀਗੜ੍ਹ (ਸੰਦੀਪ) : ਮੋਰਨੀ ਗੈਂਗਰੇਪ ਮਾਮਲੇ 'ਚ ਪੀੜਤਾ ਨੇ ਜਾਨ ਦਾ ਖਤਰਾ ਦੱਸਦੇ ਹੋਏ ਚੰਡੀਗੜ੍ਹ ਜ਼ਿਲਾ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਉਸ ਨੂੰ ਨਾਰੀ ਨਿਕੇਤਨ ਭੇਜਣ ਦੀ ਅਪੀਲ ਕੀਤੀ ਹੈ। ਵੀਰਵਾਰ ਨੂੰ ਅਦਾਲਤ ਨੇ ਉਸ ਦੀ ਪਟੀਸ਼ਨ ਮਨਜ਼ੂਰ ਕਰਦੇ ਹੋਏ ਉਸ ਨੂੰ ਨਾਰੀ ਨਿਕੇਤਨ ਭੇਜਣ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਪੁਲਸ ਨੂੰ ਉਸ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਪੀੜਤਾ ਵਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਕਿ ਉਸ ਨੂੰ ਘਰ 'ਚ ਇਕੱਲੀ ਰਹਿਣ 'ਤੇ ਆਪਣੀ ਜਾਨ ਨੂੰ ਖਤਰਾ ਲੱਗ ਰਿਹਾ ਹੈ, ਇਸ ਲਈ ਉਹ ਘਰ ਇਕੱਲੀ ਨਹੀਂ ਰਹਿਣਾ ਚਾਹੁੰਦੀ। ਉਸ ਨੇ ਕਿਹਾ ਕਿ ਪਤੀ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਡਰੀ ਹੋਈ ਹੈ। ਉਹ ਉਸ ਸਮੇਂ ਤੱਕ ਨਾਰੀ ਨਿਕੇਤਨ 'ਚ ਰਹਿਣਾ ਚਾਹੁੰਦੀ ਹੈ, ਜਦੋਂ ਤੱਕ ਉਸ ਦਾ ਪਤੀ ਪੁਲਸ ਹਿਰਾਸਤ ਜਾਂ ਜੇਲ 'ਚ ਰਹੇਗਾ ਜਾਂ ਫਿਰ ਉਸ ਦਾ ਕੋਈ ਰਿਸ਼ਤੇਦਾਰ ਉਸ ਦੀ ਮਦਦ ਲਈ ਅੱਗੇ ਨਹੀਂ ਆ ਜਾਂਦਾ।
ਸਿਵਲ ਹਸਪਤਾਲ ਦੇ ਅੈਮਰਜੈਂਸੀ ਵਾਰਡ ’ਚ ਕੁੱਤਿਆਂ ਦੀ ਦਹਿਸ਼ਤ
NEXT STORY