ਜਲੰਧਰ (ਅਨਿਲ ਪਾਹਵਾ)–ਲੋਕ ਸਭਾ ਚੋਣਾਂ ਦਾ ਐਲਾਨ ਹੁਣ ਕਿਸੇ ਵੀ ਸਮੇਂ ਹੋ ਸਕਦਾ ਹੈ ਅਤੇ ਕੇਂਦਰ ਵਿਚ ਨਵੀਂ ਸਰਕਾਰ ਲਈ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਇਸ ਸਭ ਦੇ ਵਿਚਾਲੇ ਚੋਣ ਮੈਦਾਨ ਵਿਚ ਉਤਰਨ ਦੇ ਇੱਛੁਕ ਲੋਕਾਂ ਵਲੋਂ ਭੱਜ-ਦੌੜ ਵੀ ਤੇਜ਼ ਕਰ ਦਿੱਤੀ ਗਈ ਹੈ। ਆਪੋ-ਆਪਣੀ ਲੋਕ ਸਭਾ ਸੀਟ ’ਤੇ ਸਾਰੀਆਂ ਸਿਆਸੀ ਪਾਰਟੀਆਂ ਯੋਗ ਉਮੀਦਵਾਰ ਦੀ ਭਾਲ ’ਚ ਜੁਟ ਗਈਆਂ ਹਨ। ਕਿਤੇ ਸਰਵੇ ਚੱਲ ਰਿਹਾ ਹੈ ਤਾਂ ਕੋਈ ਆਪਣੇ ਨੇਤਾਵਾਂ ਤੋਂ ਲੋਕ ਸਭਾ ਸੀਟਾਂ ’ਤੇ ਸੰਭਾਵਤ ਉਮੀਦਵਾਰਾਂ ਸਬੰਧੀ ਰਾਏ ਲੈ ਰਿਹਾ ਹੈ।
ਡੂੰਘੇ ਮੰਥਨ ’ਚ ਜੁਟੀ ਭਾਜਪਾ
ਪੰਜਾਬ ’ਚ ਵੀ ਲੋਕ ਸਭਾ ਚੋਣਾਂ ਲਈ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਹੋਰ ਪਾਰਟੀਆਂ ਕੋਸ਼ਿਸ਼ਾਂ ਵਿਚ ਜੁਟ ਗਈਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਕਿਹੜੀ ਪਾਰਟੀ ਕਿਸ ਉਮੀਦਵਾਰ ਨੂੰ ਮੈਦਾਨ ਵਿਚ ਉਤਾਰੇਗੀ, ਇਹ ਅਜੇ ਸਪਸ਼ਟ ਨਹੀਂ ਹੋਇਆ ਪਰ ਸਾਰੀਆਂ ਪਾਰਟੀਆਂ ਨੇ ਉਮੀਦਵਾਰਾਂ ਦੀਆਂ ਸੂਚੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਪ੍ਰਮੁੱਖ ਸ਼ਹਿਰ ਹਨ, ਜਿੱਥੇ ਪਾਰਟੀਆਂ ਡੂੰਘੇ ਮੰਥਨ ਵਿਚ ਲੱਗੀਆਂ ਹੋਈਆਂ ਹਨ। ਭਾਜਪਾ ਵਲੋਂ ਇਸ ਦੇ ਲਈ ਵਿਚਾਰ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਕਾਂਗਰਸ ਦਾ ਹੰਗਾਮਾ, ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ
4 ਤੋਂ 5 ਉਮੀਦਵਾਰਾਂ ਦੇ ਨਾਵਾਂ ਦੀ ਚੱਲ ਰਹੀ ਹੈ ਚਰਚਾ
ਪਤਾ ਲੱਗਾ ਹੈ ਕਿ ਲੁਧਿਆਣਾ ਤੋਂ ਭਾਜਪਾ 4 ਤੋਂ 5 ਪ੍ਰਮੁੱਖ ਉਮੀਦਵਾਰਾਂ ਦੇ ਨਾਵਾਂ ਦੀ ਚਰਚਾ ਕਰ ਰਹੀ ਹੈ। ਲੁਧਿਆਣਾ ਤੋਂ ਇਸ ਵੇਲੇ ਪ੍ਰਵੀਨ ਬਾਂਸਲ, ਜੀਵਨ ਗੁਪਤਾ, ਗੁਰਦੇਵ ਸ਼ਰਮਾ ਦੇਬੀ ਤੇ ਵਿਕਰਮ ਸਿੱਧੂ ਦਾ ਨਾਂ ਚਰਚਾ ਵਿਚ ਹੈ ਪਰ ਜਿਸ ਤਰ੍ਹਾਂ ਲੁਧਿਆਣਾ ਲੋਕ ਸਭਾ ਸੀਟ ਦਾ ਮਾਹੌਲ ਹੈ ਤਾਂ ਸੰਭਵ ਤੌਰ ’ਤੇ ਇਹ ਟਿਕਟ ਕਿਸੇ ਹਿੰਦੂ ਉਮੀਦਵਾਰ ਦੀ ਝੋਲੀ ਵਿਚ ਜਾ ਸਕਦੀ ਹੈ।
ਹਿੰਦੂ ਉਮੀਦਵਾਰ ਦਾ ਪੱਲੜਾ ਭਾਰੀ
ਜਾਣਕਾਰੀ ਅਨੁਸਾਰ ਲੁਧਿਆਣਾ ਲੋਕ ਸਭਾ ਸੀਟ ’ਤੇ ਕੁਲ 9 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿਚੋਂ ਲੁਧਿਆਣਾ ਈਸਟ, ਵੈਸਟ, ਨਾਰਥ, ਸਾਊਥ, ਸੈਂਟਰਲ ਅਤੇ ਆਤਮ ਨਗਰ ਵਿਧਾਨ ਸਭਾ ਸੀਟਾਂ ਪੂਰੀ ਤਰ੍ਹਾਂ ਸ਼ਹਿਰੀ ਇਲਾਕਿਆਂ ਵਿਚ ਪੈਂਦੀਆਂ ਹਨ ਅਤੇ ਇਨ੍ਹਾਂ ਨੂੰ ਹਿੰਦੂ ਬਹੁਗਿਣਤੀ ਇਲਾਕਾ ਕਿਹਾ ਜਾਂਦਾ ਹੈ, ਜਦੋਂਕਿ ਇੱਥੋਂ ਦੀ ਜਗਰਾਓਂ ਸੀਟ 50 ਫ਼ੀਸਦੀ ਹਿੰਦੂ ਆਬਾਦੀ ਵਾਲੀ ਸੀਟ ਹੈ। ਬਾਕੀ ਬਚੀਆਂ 2 ਸੀਟਾਂ ਜਿਨ੍ਹਾਂ ਵਿਚ ਗਿੱਲ ਤੇ ਦਾਖਾ ਸੀਟਾਂ ਸ਼ਾਮਲ ਹਨ, ਵਿਚ ਵੀ ਕਾਫ਼ੀ ਇਲਾਕਾ ਸ਼ਹਿਰੀ ਵੋਟਰਾਂ ਦਾ ਹੈ। ਅਜਿਹੀ ਸਥਿਤੀ ’ਚ ਇਥੋਂ ਸ਼ਹਿਰੀ ਅਤੇ ਖਾਸ ਤੌਰ ’ਤੇ ਹਿੰਦੂ ਉਮੀਦਵਾਰ ਨੂੰ ਸਫਲਤਾ ਮਿਲ ਸਕਦੀ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਸਿਵਲ ਹਸਪਤਾਲ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਪਾਰਟੀ ਦੇ ਕੋਲ ਵੀ ਜ਼ਿਆਦਾਤਰ ਹਿੰਦੂ ਚਿਹਰੇ
ਇਸ ਸਥਿਤੀ ਨੂੰ ਵੇਖਦਿਆਂ ਲੁਧਿਆਣਾ ਲੋਕ ਸਭਾ ਸੀਟ ’ਤੇ ਭਾਜਪਾ ਕੋਲ ਕੋਈ ਜ਼ਿਆਦਾ ਬਦਲ ਨਹੀਂ ਬਚੇ। ਸ਼ਹਿਰੀ ਇਲਾਕਾ ਜ਼ਿਆਦਾ ਹੋਣ ਕਾਰਨ ਹਿੰਦੂ ਉਮੀਦਵਾਰ ਦੇ ਤੌਰ ’ਤੇ ਪਾਰਟੀ ਕੋਲ ਪ੍ਰਵੀਨ ਬਾਂਸਲ, ਜੀਵਨ ਗੁਪਤਾ, ਗੁਰਦੇਵ ਸ਼ਰਮਾ ਦੇਬੀ ਦੇ ਰੂਪ ’ਚ 3 ਬਦਲ ਹੀ ਬਚਦੇ ਹਨ। ਉਂਝ ਜਾਣਕਾਰ ਦੱਸਦੇ ਹਨ ਕਿ ਇਸ ਮਾਮਲੇ ’ਚ ਪਾਰਟੀ ਆਪਣੇ ਪੱਧਰ ’ਤੇ ਸਰਵੇ ਕਰਵਾ ਰਹੀ ਹੈ ਅਤੇ ਇਸ ਦੀ ਇਕ ਰਿਪੋਰਟ ਪਾਰਟੀ ਹਾਈਕਮਾਨ ਕੋਲ ਪਹੁੰਚ ਵੀ ਚੁੱਕੀ ਹੈ। ਆਉਣ ਵਾਲੇ ਕੁਝ ਦਿਨਾਂ ’ਚ ਇਸ ਸੀਟ ’ਤੇ ਇਕ ਹੋਰ ਸਰਵੇ ਕਰਵਾਇਆ ਜਾ ਸਕਦਾ ਹੈ ਕਿਉਂਕਿ ਭਾਜਪਾ ਨਿੱਜੀ ਪੱਧਰ ਦੇ ਨਾਲ-ਨਾਲ ਸੰਗਠਨ ਦੇ ਲੋਕਾਂ ਨੂੰ ਵੀ ਸਰਵੇ ਦਾ ਕੰਮ ਸੌਂਪਦੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਜਲਦੀ ਹੀ ਡਰੈੱਸ ਕੋਡ 'ਚ ਨਜ਼ਰ ਆਉਣਗੇ ਆਟੋ ਚਾਲਕ, ਟਰੈਫਿਕ ਪੁਲਸ ਵੱਲੋਂ ਹਦਾਇਤਾਂ ਜਾਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ
NEXT STORY