ਲੁਧਿਆਣਾ : ਲੁਧਿਆਣਾ ਦਾ ਇਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਹਸਪਤਾਲ ਵਿਚ ਡਾਕਟਰਾਂ ਨੇ ਇਕ ਬਜ਼ੁਰਗ ਮਾਤਾ ਅੰਮ੍ਰਿਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਮਾਤਾ ਦੀ ਮੌਤ ਦੀ ਖ਼ਬਰ ਸੁਨਣ ਤੋਂ ਦੁਖ ਵਿਚ ਡੁੱਬੇ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਦੇਹਾਂਤ ਦੀ ਸੂਚਨਾ ਵੀ ਜਾਰੀ ਕਰ ਦਿੱਤੀ ਅਤੇ ਸਸਕਾਰ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਪਰ ਘਰ ਲੈ ਕੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਨਬਜ਼ ਚੱਲ ਪਈ ਅਤੇ ਉਹ ਜਿਊਂਦੀ ਹੋ ਗਈ।
ਇਹ ਵੀ ਪੜ੍ਹੋ : ਗੁੱਸੇ 'ਚ ਭੈਣ ਨੇ ਭਾਖੜਾ 'ਚ ਮਾਰੀ ਛਾਲ, ਬਚਾਉਣ ਲਈ ਭਰਾ ਨੇ ਵਾਰ ਦਿੱਤੀ ਜਾਨ, ਰੱਖਿਆ ਸੀ ਵਿਆਹ
ਜਾਣਕਾਰੀ ਮੁਤਾਬਕ ਜਦੋਂ ਪਰਿਵਾਰ ਨੂੰ ਮਾਤਾ ਦੇ ਦੇਹਾਂਤ ਦੀ ਸੂਚਨਾ ਮਿਲੀ ਤਾਂ ਮਾਤਾ ਦੇ ਪੁੱਤਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਮਾਤਾ ਦੇ ਦੇਹਾਂਤ ਦੀ ਜਾਣਕਾਰੀ ਦੇ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 28 ਅਗਸਤ ਨੂੰ ਮਿਲਟਰੀ ਕੈਂਪ ਢੋਲੇਵਾਲ ਕੋਲ ਸਵਰਗ ਆਸ਼ਰਮ ਵਿਚ ਕੀਤਾ ਜਾਵੇਗਾ। ਇਸ ਦੁਖਦ ਸਮਾਚਾਰ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਲੈ ਕੇ ਜਾਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਅਤੇ ਜਦੋਂ ਘਰ ਲੈ ਕੇ ਜਾਣ ਲੱਗੇ ਤਾਂ ਡਾਕਟਰ ਨੇ ਮੁੜ ਜਾਂਚ ਕੀਤੀ ਤਾਂ ਮਾਤਾ ਦੀ ਨਬਜ਼ ਚੱਲ ਪਈ। ਡਾਕਟਰਾਂ ਵਲੋਂ ਇਸ ਦੀ ਜਾਣਕਾਰੀ ਦੇਣ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਦੌਰਾਨ ਮਾਤਾ ਨੂੰ ਤੁਰੰਤ ਆਕਸੀਜਨ ਮਸ਼ੀਨ ਲਗਾਈ ਗਈ। ਆਕਸੀਜਨ ਲੱਗਣ ਤੋਂ ਬਾਅਦ ਬਜ਼ੁਰਗ ਦੇ ਸਰੀਰ ਵਿਚ ਹਲਚਲ ਸ਼ੁਰੂ ਹੋ ਗਈ। ਫਿਲਹਾਲ ਡਾਕਟਰ ਅਤੇ ਪਰਿਵਾਰ ਬਜ਼ੁਰਗ ਅੰਮ੍ਰਿਤ ਕੌਰ ਦੀ ਦੇਖਭਾਲ ਵਿਚ ਜੁਟ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਕੇਂਦਰ ਦੇ ਢਿੱਲੇ ਰਵੱਈਏ ਕਾਰਣ ਪੈਦਾ ਹੋ ਰਿਹੈ ਵੱਡਾ ਸੰਕਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦੁਆਰਾ ਸਾਹਿਬ ਦੇ ਫੰਡਾਂ ਵਿਚ ਗਬਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
NEXT STORY