ਹੁਸ਼ਿਆਰਪੁਰ, (ਜ.ਬ.)- ਹਰਿਆਣਾ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਅੱਜ ਸਵੇਰੇ ਕਰੀਬ 11 ਵਜੇ ਇਕ ਮੈਰਿਜ ਪੈਲੇਸ ਦੇ ਸਾਹਮਣੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਜਾਣ ਨਾਲ ਐਕਟਿਵਾ ਸਵਾਰ ਮਾਂ-ਪੁੱਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਲੋਕਾਂ ਨੇ ਦੋਵਾਂ ਜ਼ਖ਼ਮੀਆਂ ਸੁਨੀਤਾ ਪਤਨੀ ਸੰਜੀਵ ਕੁਮਾਰ ਤੇ ਉਸਦੇ ਬੇਟੇ ਵੰਸ਼ ਕੁਮਾਰ ਉਰਫ ਮੋਨੂੰ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ। ਹਸਪਤਾਲ ਵਿਖੇ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਨੀਤਾ ਦਾ ਪਤੀ ਬੀਮਾਰ ਚੱਲ ਰਿਹ ਹੈ ਤੇ ਉਹ ਸਥਾਨਕ ਸੈਣੀ ਹਸਪਤਾਲ 'ਚ ਦਾਖ਼ਲ ਹੈ। ਸੁਨੀਤਾ ਤੇ ਉਸਦਾ ਲੜਕਾ ਹਸਪਤਾਲ ਨੂੰ ਖਾਣਾ ਲੈ ਕੇ ਆ ਰਹੇ ਸਨ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ।
ਰਾਣਾ ਗੁਰਜੀਤ ਦੇ ਅਸਤੀਫੇ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦਾ ਕੀਤਾ ਨਿਪਟਾਰਾ
NEXT STORY