ਹੁਸ਼ਿਆਰਪੁਰ, (ਜ.ਬ.)- ਚੰਡੀਗੜ੍ਹ ਰੋਡ 'ਤੇ ਜੈਤਪੁਰ ਪਿੰਡ ਨਜ਼ਦੀਕ ਅੱਜ ਦੁਪਹਿਰੇ 12 ਵਜੇ ਕਾਰ ਸਵਾਰ ਵੱਲੋਂ ਮੋਟਰਸਾਈਕਲ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰਨ ਨਾਲ ਮੋਟਰਸਾਈਕਲ ਸਵਾਰ ਮਾਂ ਸੁਰਜੀਤ ਕੌਰ ਪਤਨੀ ਦੇਵ ਰਾਜ ਅਤੇ ਪੁੱਤ ਕੁਲਦੀਪ ਵਾਸੀ ਮਾਹਿਲਪੁਰ ਗੰਭੀਰ ਜ਼ਖ਼ਮੀ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਹਾਦਸੇ ਦੀ ਸੂਚਨਾ ਤੁਰੰਤ 108 ਐਂਬੂਲੈਂਸ ਨੂੰ ਦਿੱਤੀ, ਜਿਸ 'ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਭੇਜਿਆ ਗਿਆ। ਮੋਟਰਸਾਈਕਲ ਨੂੰ ਟੱਕਰ ਮਾਰ ਕੇ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ।
ਸਿਵਲ ਹਸਪਤਾਲ 'ਚ ਇਲਾਜ ਅਧੀਨ ਕੁਲਦੀਪ ਨੇ ਦੱਸਿਆ ਕਿ ਉਹ ਅੱਜ ਹੀ ਆਪਣੀ ਮਾਂ ਸੁਰਜੀਤ ਕੌਰ ਨੂੰ ਲੈਣ ਆਪਣੇ ਨਾਨਕੇ ਪਿੰਡ ਜੈਤਪੁਰ ਗਿਆ ਸੀ। ਲਿੰਕ ਸੜਕ ਤੋਂ ਜਿਉਂ ਹੀ ਉਹ ਮੁੱਖ ਸੜਕ 'ਤੇ ਪਹੁੰਚੇ ਤਾਂ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਵੱਲ ਜਾ ਰਹੀ ਬੇਕਾਬੂ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਚੋਰਾਂ ਨੇ ਮਨਿਆਰੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
NEXT STORY